SBS Punjabi - ਐਸ ਬੀ ਐਸ ਪੰਜਾਬੀ

ਖ਼ਬਰਾਂ ਫਟਾਫੱਟ: ਲਿਬਰਲ ਨੇ ਨੈੱਟ-ਜ਼ੀਰੋ ਨੂੰ ਕੀਤਾ 'ਜ਼ੀਰੋ', ਧਰਮਿੰਦਰ 'ਜਿਉਂਦੇ' ਨੇ ਤੇ ਹੋਰ ਖ਼ਬਰਾਂ

ਫੈਡਰਲ ਵਿਰੋਧੀ ਧਿਰ ਦੀ ਨੇਤਾ ਸੂਜ਼ੇਨ ਲੀ ਦਾ ਕਹਿਣਾ ਹੈ ਕਿ 'ਨਿਊਕਲੀਅਰ ਪਾਵਰ' ਭਵਿੱਖ ਵਿੱਚ ਗਠਜੋੜ ਦੀ ਊਰਜਾ ਨੀਤੀ ਦਾ ਬਹੁਤ ਮਹੱਤਵਪੂਰਨ ਹਿੱਸਾ ਹੋਵੇਗੀ, ਭਾਵੇਂ ਕਿ ਲਿਬਰਲ ਪਾਰਟੀ ਨੇ ਨੈੱਟ-ਜ਼ੀਰੋ ਜਲਵਾਯੂ ਟੀਚਿਆਂ ਨੂੰ ਛੱਡਣ ਲਈ ਵੋਟ ਕੀਤੀ ਹੈ। ਕੌਮਾਂਤਰੀ ਖ਼ਬਰ ਦੀ ਗੱਲ ਕਰੀਏ ਤਾਂ, ਵ੍ਹਾਈਟ ਹਾਊਸ ਨੇ ਜੈਫਰੀ ਐਪਸਟਾਈਨ ਦੀ ਜਾਇਦਾਦ ਤੋਂ ਜਾਰੀ ਹੋਈਆਂ ਨਵੀਂ ਈਮੇਲਾਂ ਨੂੰ ਡੈਮੋਕ੍ਰੈਟਸ ਵੱਲੋਂ ਬਣਾਇਆ ਗਿਆ ਇੱਕ ਮਨਘੜਤ ਝੂਠ ਕਰਾਰ ਦਿੱਤਾ ਹੈ। ਓਧਰ, ਅਦਾਕਾਰ ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਾਲਾਂਕਿ, ਮੰਗਲਵਾਰ ਨੂੰ ਕਈ ਮੀਡੀਆ ਅਦਾਰਿਆਂ ਨੇ ਦਾਅਵਾ ਕੀਤਾ ਸੀ ਕਿ ਧਰਮਿੰਦਰ ਹੁਣ ਸਾਡੇ ਵਿੱਚ ਨਹੀਂ ਰਹੇ। ਇਹਨਾਂ ਸਮੇਤ ਹਫ਼ਤੇ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਪੂਰਾ ਪੌਡਕਾਸਟ।