SBS Punjabi - ਐਸ ਬੀ ਐਸ ਪੰਜਾਬੀ

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਆਸਟ੍ਰੇਲੀਅਨ ਅਤੇ ਕੌਮਾਂਤਰੀ ਖ਼ਬਰਾਂ ਦੇ ਨਾਲ ਚੜਦੇ ਅਤੇ ਲਹਿੰਦੇ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਅਪਡੇਟ ਹੈ। ਇਸਤੋਂ ਇਲਾਵਾ ਆਸਟ੍ਰੇਲੀਆ 'ਚ ਬੰਦੂਕ ਰੱਖਣ ਦੇ ਲਾਈਸੈਂਸ ਬਾਰੇ ਚਰਚਾ ਕੀਤੀ ਗਈ ਹੈ ਕਿ ਕਿਹੜੇ ਹਾਲਾਤਾਂ 'ਚ ਕੋਈ ਹਥਿਆਰ ਰੱਖ ਸਕਦਾ ਹੈ। ਅੱਜ ਦੇ ਇੰਟਰਵਿਊ ਸੈਗਮੈਂਟ 'ਚ ਆਪਣੀ ਪਹਿਲੀ ਫਿਲਮ ਲੈ ਕੇ ਆਏ ਡੈਬਿਊ ਡਾਇਰੈਕਟਰ ਰੂਪਨ ਬਲ ਨਾਲ ਗੱਲਬਾਤ ਕੀਤੀ ਗਈ ਹੈ। ਇਸਦੇ ਨਾਲ ਹੀ ਇੱਕ ਐਪੀਸੋਡ ਜਿਸ ਵਿੱਚ ਜਬਰੀ ਵਿਆਹ ਅਤੇ ਇਸਦੇ ਪ੍ਰਭਾਵਾਂ ਬਾਰੇ ਰਿਪੋਰਟ ਪੇਸ਼ ਕੀਤੀ ਗਈ ਹੈ। ਇਹ ਸਭ ਕੁੱਝ ਸੁਣੋ ਇਸ ਪੂਰੇ ਰੇਡੀਓ ਪ੍ਰੋਗਰਾਮ ਵਿੱਚ।