SBS Punjabi - ਐਸ ਬੀ ਐਸ ਪੰਜਾਬੀ

ਖ਼ਬਰਨਾਮਾ: ਗੋਲੀਬਾਰੀ 'ਚ ਮਾਰੇ ਗਏ ਪੁਲਿਸ ਅਧਿਕਾਰੀ ਦੀ ਅੰਤਿਮ ਵਿਦਾਇਗੀ ਵਿੱਚ ਪ੍ਰਧਾਨ ਮੰਤਰੀ ਹੋਏ ਸ਼ਾਮਲ, ਕਥਿਤ ਦੋਸ਼ੀ

ਪਰਿਵਾਰ, ਦੋਸਤਾਂ ਅਤੇ ਪੁਲਿਸ ਸਾਥੀਆਂ ਵਲੋਂ ਅੱਜ ਸੀਨੀਅਰ ਕਾਂਸਟੇਬਲ ਵੇਡਿਮ ਡੀ ਵਾਰਟ-ਹੋਟਾਰਟ ਨੂੰ ਅੰਤਿਮ ਵਿਦਾਇਗੀ ਭੇਂਟ ਕੀਤੀ ਗਈ। ਇਹ ਕਾਂਸਟੇਬਲ ਉਹਨਾਂ ਦੋ ਪੁਲਿਸ ਅਫਸਰਾਂ ਵਿਚੋਂ ਇੱਕ ਸੀ ਜਿਸਨੂੰ ਵਿਕਟੋਰੀਆ ਦੇ ਖੇਤਰੀ ਇਲਾਕੇ ਵਿੱਚ ਡਿਊਟੀ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਇਸ ਅੰਤਿਮ ਰਸਮ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ, ਚੀਫ ਕਮਿਸ਼ਨਰ ਮਾਈਕ ਬੁਸ਼, ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਅਤੇ ਪੁਲਿਸ ਮੰਤਰੀ ਐਂਥਨੀ ਕਾਰਬਾਈਨਜ਼, ਸੋਗ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਦੂਜੇ ਪੁਲਿਸ ਅਫਸਰ ਦਾ ਅੰਤਿਮ ਵਿਦਾਇਗੀ ਸਮਾਰੋਹ ਸੋਮਵਾਰ ਨੂੰ ਹੋਵੇਗਾ। ਇਹਨਾਂ ਦੋਹਾਂ ਪੁਲਿਸ ਅਫਸਰਾਂ ਉੱਤੇ ਗੋਲੀ ਚਲਾਉਣ ਵਾਲਾ ਕਥਿਤ ਦੋਸ਼ੀ ਅਜੇ ਵੀ ਫਰਾਰ ਹੈ। ਇਹ ਅਤੇ ਹੋਰ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ...