100 avsnitt

SikhPakh.Com brings to you news, reports, analysis, opinion, articles, write-ups on topics related to Sikhi, History, Politics, Economy, International Affairs,Society, Law, Human Rights and Justice.

Sikh Pakh Podcast Sikh Pakh

    • Historia

SikhPakh.Com brings to you news, reports, analysis, opinion, articles, write-ups on topics related to Sikhi, History, Politics, Economy, International Affairs,Society, Law, Human Rights and Justice.

    ਚਮਕੀਲਾ ਨਸ਼ੇ, ਭਾਰਤੀ ਸੱਤਾ ਅਤੇ ਪੂੰਜੀਵਾਦ ਦਾ ਮਾਧਿਅਮ ਕਿਵੇਂ?

    ਚਮਕੀਲਾ ਨਸ਼ੇ, ਭਾਰਤੀ ਸੱਤਾ ਅਤੇ ਪੂੰਜੀਵਾਦ ਦਾ ਮਾਧਿਅਮ ਕਿਵੇਂ?

    ਜਦੋਂ ਚਮਕੀਲਾ ਮਨੋਰੰਜਨ ਉਦਯੋਗ ਦਾ ਹਾਲੇ ਵੀ ਆਦਰਸ਼ ਆਈਕਨ ਹੈ ਤਾਂ ਪੰਜਾਬੀ ਸੱਭਿਆਚਾਰ ਦਾ ਪਤਨ ਹੋਣਾ ਤੈਅ ਹੈ-  ਤਸਕੀਨ



    1

    ਫਿਲਮ ਦੇ ਪ੍ਰਸੰਗ ਵਿੱਚ ਚਮਕੀਲੇ ਬਾਰੇ ਤਸਕੀਨ ਨੇ ਉਸਦੇ ਗੀਤਾਂ ਦੇ ਹਵਾਲੇ ਨਾਲ “ਹਰੀ ਕ੍ਰਾਂਤੀ ਦਾ ਵਿਚਾਰਧਾਰਕ ਮਸੀਹਾ- ਅਮਰ ਸਿੰਘ ਚਮਕੀਲਾ” ਲੇਖ ਲਿਖਿਆ। ਇਹ ਲੇਖ ਚਮਕੀਲੇ ਬਾਰੇ ਬਣਾਈ ਜਾ ਰਹੀ ਸਰਕਾਰੀ ਅਤੇ ਮਨੋਰੰਜਨੀ ਉਦਯੋਗ ਦੀ ਸਮਝ ਨੂੰ ਰੱਦ ਕਰਦਾ ਹੈ। ਤਸਕੀਨ ਪੰਜਾਬ ਦੇ ਲੋਕਾਂ ਦੇ ਦੋਹਰੇ ਕਿਰਦਾਰ ਨੂੰ ਉਜਾਗਰ ਕਰਦਾ ਹੈ ਜਿਹੜੇ ਇੱਕ ਪਾਸੇ ਔਰਤ ਨੂੰ ਖੁੱਲਾ ਭੋਗਣ ਦੇ ਹਾਮੀ ਹਨ ਅਤੇ ਦੂਜੇ ਪਾਸੇ ਉਸ ਨੂੰ ਪਰਦਿਆਂ ਅੰਦਰ ਬੰਨ ਕੇ ਰੱਖਣ ਦੇ ਹਾਮੀ ਹਨ ਚਮਕੀਲਾ ਕੁਝ ਇਸ ਤਰ੍ਹਾਂ ਦੇ ਹੀ ਵਰਤਾਰਿਆਂ ਦਾ ਹੀ ਸੰਦ ਸੀ ਅਤੇ ਪੰਜਾਬ ਵਿੱਚ ਹੁਣ ਉਹ ਅਜਿਹਿਆਂ ਦਾ ਹੀ ਆਈਕਨ ਹੈ। ਇਸ ਤਰ੍ਹਾਂ ਦੇ ਵਰਤਾਰਿਆਂ ਨੂੰ ਸਮਝਣ ਦਾ ਸਿਧਾਂਤਕ ਆਧਾਰ ਸੇਵਕ ਸਿੰਘ ਦੀ ਕਿਤਾਬ “ਸ਼ਬਦ ਜੰਗ” ਵਿੱਚੋਂ ਮਿਲਦਾ ਹੈ। ਇਹ ਲਿਖਤ ਮੂਲ ਰੂਪ ਵਿੱਚ ਸ਼ਬਦ ਜੰਗ ਕਿਤਾਬ ਵਿੱਚੋਂ ਮਨੋਰੰਜਨ, ਸਾਹਿਤ ਅਤੇ ਕਲਾ ਦੇ ਵਿਆਖਿਆ ਜਾਂ ਪ੍ਰਚਾਰ ਸਾਧਨ ਬਣਨ ਬਾਰੇ ਦਿੱਤੀਆਂ ਧਾਰਨਾਵਾਂ ਅਤੇ ਦੂਜੇ ਪਾਸੇ ਚਮਕੀਲੇ ਦੇ ਪ੍ਰਸੰਗ ਵਿੱਚ ਤਸਕੀਨ ਦੇ ਲੇਖ ਨੂੰ ਆਧਾਰ ਬਣਾ ਕੇ ਹੀ ਲਿਖੀ ਗਈ ਹੈ। ਵਧੇਰੇ ਗੱਲਾਂ ਸਿੱਧੇ ਰੂਪ ਵਿੱਚ ਤਸਕੀਨ ਦੀਆਂ ਟੂਕਾਂ ਵਜੋਂ ਹੀ ਦਰਜ ਹਨ।

    • 19 min
    ਔਰਤਾਂ ਦੇ ਅਧਿਕਾਰਾਂ ਲਈ ਆਪਣਾ ਸਮੁੱਚਾ ਜੀਵਨ ਲੇਖੇ ਲਾਉਣ ਵਾਲੀ ਮਹਾਰਾਜਾ ਦਲੀਪ ਸਿੰਘ ਦੀ ਤੀਜੀ ਧੀ ਰਾਜਕੁਮਾਰੀ ਸੋਫ

    ਔਰਤਾਂ ਦੇ ਅਧਿਕਾਰਾਂ ਲਈ ਆਪਣਾ ਸਮੁੱਚਾ ਜੀਵਨ ਲੇਖੇ ਲਾਉਣ ਵਾਲੀ ਮਹਾਰਾਜਾ ਦਲੀਪ ਸਿੰਘ ਦੀ ਤੀਜੀ ਧੀ ਰਾਜਕੁਮਾਰੀ ਸੋਫ

    ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦਾ ਜਨਮ 8 ਅਗਸਤ 1876 ਈਸਵੀ ਨੂੰ ਬੇਲਗਰਾਵਿਆ (ਇੰਗਲੈਂਡ) ਵਿਖੇ ਹੋਇਆ। ਉਸਦੇ ਪਿਤਾ ਮਹਾਰਾਜਾ ਦਲੀਪ ਸਿੰਘ ਸ਼ੇਰੇ ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਨ। ਜਿਸ ਨੂੰ ਪੰਜਾਬ ਦੇ ਬ੍ਰਿਟਿਸ਼ ਰਾਜ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ ਸੀ।

    • 11 min
    ਵਿਸ਼ੇਸ ਲੇਖ - ਬਾਬਾ ਦੀਪ ਸਿੰਘ ਜੀ

    ਵਿਸ਼ੇਸ ਲੇਖ - ਬਾਬਾ ਦੀਪ ਸਿੰਘ ਜੀ

    ਗੁਰਦੁਆਰਿਆਂ ਦੀ ਆਜ਼ਾਦੀ ਤੇ ਪਵਿੱਤਰਤਾ ਲਈ ਅਨੇਕਾਂ ਸਿੰਘਾਂ ਨੇ ਆਪਣੇ ਜੀਵਨ ਲੇਖੇ ਲਾਏ ਹਨ ਤੇ ਅਮਰ ਪਦਵੀ ਪਾ ਗਏ ਹਨ। ਇਨ੍ਹਾਂ ਸ਼ਹੀਦਾਂ ਵਿਚੋਂ ਬਾਬਾ ਦੀਪ ਸਿੰਘ ਜੀ ਉਹ ਮਹਾਨ ਸ਼ਹੀਦ ਹਨ, ਜਿਨ੍ਹਾਂ 80 ਸਾਲ ਦੀ ਬਿਰਧ ਆਯੂ ਵਿਚ ਅਜਿਹੀ ਤਲਵਾਰ ਚਲਾਈ, ਸ੍ਰੀ ਦਰਬਾਰ ਸਾਹਿਬ ਤਕ ਅਪੜਨ ਦਾ ਪ੍ਰਣ ਅਨੋਖੇ ਢੰਗ ਨਾਲ ਪੂਰਾ ਕਰਕੇ ਦਿਖਾਇਆ ਤੇ ਇਤਿਹਾਸ ਵਿਚ ਇਕ ਅਜਿਹੇ ਕਾਂਡ ਦਾ ਵਾਧਾ ਕੀਤਾ, ਜਿਸ ਵਰਗੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਹੋਰ ਕਿਧਰੇ ਨਹੀਂ ਮਿਲਦੀ।



    ਅਹਿਮਦ ਸ਼ਾਹ ਅਬਦਾਲੀ ਨੇ ਕਈ ਵਾਰ ਭਾਰਤ ’ਤੇ ਹਮਲਾ ਕੀਤਾ ਤੇ ਹਰ ਵਾਰ ਉਹਦਾ ਰਾਹ ਰੋਕਣ ਵਾਲੇ, ਉਹਦੀ ਫੌਜ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੇ ਉਹਦੇ ਥਾਪੇ ਹਾਕਮਾਂ ਦੀ ਅਥਾਰਟੀ ਨੂੰ ਚੈਲਿੰਜ ਕਰਨ ਵਾਲੇ ਸਿੱਖਾਂ ਤੋਂ ਉਹ ਬਹੁਤ ਦੁਖੀ ਸੀ। ਪੰਜਾਬ ਥਾਂ-ਥਾਂ ਸਿੱਖਾਂ ਦੇ ਜਥੇ (ਮਿਸਲਾਂ) ਛਾ ਗਏ ਸਨ ਤੇ ਉਨ੍ਹਾਂ ਨੇ ਅਮਲੀ ਤੌਰ `ਤੇ ਇਥੋਂ ਦੀ ਹਕੂਮਤ ਨੂੰ ਨਕਾਰਾ ਕਰ ਦਿੱਤਾ ਸੀ। ਰਾਖੀ ਸਿਸਟਮ ਚਾਲੂ ਕਰਕੇ ਸਿੱਖਾਂ ਨੇ ਲੋਕਾਂ ਨੂੰ ਸਰਕਾਰ ਦੀ ਥਾਂ ਆਪਣੀ ਅਗਵਾਈ ਵਿਚ ਆਉਣ ਲਈ ਰਾਹ ਬਣਾ ਦਿੱਤਾ।



    ਅਹਿਮਦ ਸ਼ਾਹ ਅਬਦਾਲੀ ਨੇ ਇਹ ਹਾਲਤ ਦੇਖ ਕੇ ਕਰੜੇ ਤੇ ਜ਼ਾਲਮ ਇਨਸਾਨ ਜਹਾਨ ਖਾਨ ਨੂੰ ਲਾਹੌਰ ਦਾ ਗਵਰਨਰ ਨੀਯਤ ਕੀਤਾ ਤੇ ਉਸ ਨੂੰ ਇਸ ਗੱਲ ਦੀ ਪੱਕੀ ਕੀਤੀ ਕਿ ਉਹ ਸਿੱਖਾਂ ਦੀ ਹਸਤੀ ਤੇ ਨਾਮੋ-ਨਿਸ਼ਾਨ ਖਤਮ ਕਰਨ ਲਈ ਆਪਣੀ ਪੂਰੀ ਵਾਹ ਲਾ ਦੇਵੇ। ਜਹਾਨ ਖਾਨ ਨੇ ਵੀ ਅਜਿਹੇ ਫੌਜੀ ਦਸਤੇ ਪਿੰਡਾਂ ਵਿਚ ਭੇਜ ਦਿੱਤੇ, ਜਿਨ੍ਹਾਂ ਘਰ-ਘਰ ਪੁਛ-ਪੜਤਾਲ ਕਰਕੇ ਸਿੱਖਾਂ ਨੂੰ ਖਤਮ ਕਰਨ ਦੇ ਪ੍ਰੋਗਰਾਮ ’ਤੇ ਅਮਲ ਸ਼ੁਰੂ ਕਰ ਦਿੱਤਾ। ਇਸ ਹਤਿਆਰੇ ਕਦਮ ਨਾਲ ਪਿੰਡਾਂ ਵਿਚ ਸਿੱਖ ਨਜ਼ਰ ਆਉਣੇ ਬੰਦ ਹੋ ਗਏ ਤੇ ਸਭ ਦੂਰ ਦੁਰਾਡੇ ਜੰਗਲਾਂ ਵਿਚ ਚਲੇ ਗਏ।



    ਜਹਾਨ ਖਾਨ ਨੂੰ ਕਿਸੇ ਨੇ ਦੱਸਿਆ ਕਿ ਜਦ ਤਕ ਅੰਮ੍ਰਿਤਸਰ ਵਿਚ ਸਿੱਖਾਂ ਦਾ ਸਰੋਵਰ ਤੇ ਦਰਬਾਰ ਸਾਹਿਬ ਕਾਇਮ ਹੈ, ਇਹ ਖਤਮ ਨਹੀਂ ਹੋ ਸਕਦੇ। ਕਿਤਨੀ ਵੀ ਸਖਤੀ ਕਰ ਲਈਏ, ਇਹ ਦਿਲ ਨਹੀਂ ਹਾਰਨਗੇ। ਇਥੇ ਸਰੋਵਰ ਵਿਚ ਇਸ਼ਨਾਨ ਕਰਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਇਨ੍ਹਾਂ ਨੂੰ ਨਵਾਂ ਜੀਵਨ, ਨਵਾਂ ਉਤਸ਼ਾਹ ਤੇ ਨਵਾਂ ਜੋਸ਼ ਮਿਲ ਜਾਂਦਾ ਹੈ, ਇਸ ਲਈ ਇਹ ਜੀਵਨ ਸੋਮਾ ਖਤਮ ਕੀਤਾ ਜਾਏ। ਜਹਾਨ ਖਾਨ ਨੇ ਅੰਮ੍ਰਿਤਸਰ ਨੂੰ ਆਪਣਾ ਹੈੱਡ ਕੁਆਟਰ ਬਣਾ ਲਿਆ ਤੇ ਸਿੱਖਾਂ ਦੇ ਜਜ਼ਬਾਤ ਕੁਚਲਣ ਲਈ ਸ੍ਰੀ ਦ

    • 8 min
    ਅਕਾਲੀ ਪ੍ਰੰਪਰਾ

    ਅਕਾਲੀ ਪ੍ਰੰਪਰਾ

    ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ॥

    ਦੀਨ ਮਜਬ ਦਾ ਜੁਧ ਜੁ ਕੀਨਾ ਖੰਡਾ ਫੜਿਆ ਦੁਧਾਰਾ ਹੈ ॥



    ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਜਦੋਂ ਤਖਤ ਸ੍ਰੀ ਅਕਾਲ ਬੁੰਗਾ ਪਰਗਟ ਕੀਤਾ ਗਿਆ ਉਸੇ ਸਮੇਂ ਵਿਚ ਸੱਚੇ ਪਾਤਿਸਾਹ ਨੇ ਅਕਾਲੀ ਫੌਜ ਦਾ ਮੁੱਢ ਬੰਨਿਆ। ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਅਕਾਲੀ ਪਰੰਪਰਾ ਨੇ ਬੁਲੰਦੀ ਹਾਸਲ ਕੀਤੀ। ਬੁੱਢਾ ਦਲ, ਮਿਸਲ ਸ਼ਹੀਦਾਂ ਅਤੇ ਬਾਬਾ ਬੀਰ ਸਿੰਘ ਨੌਰੰਗਾਬਾਦੀ ਅਠਾਰਵੀਂ ਸਦੀ ਵਿਚ ਗੁਰੂ ਖਾਲਸਾ ਪੰਥ ਵਿਚ ਪੰਥ ਅਕਾਲੀ ਪਰੰਪਰਾ ਨੂੰ ਨਿਭਾਉਣ ਵਾਲੇ ਸਿਰਮੌਰ ਜਥੇ ਸਨ। ਫਿਰੰਗੀ ਦੇ ਪੰਜਾਬ ਵਿਚ ਕਬਜ਼ੇ ਤੋਂ ਬਾਅਦ ਅਕਾਲੀ ਸਿੰਘਾਂ ਨੂੰ ਹਕੂਮਤੀ ਜ਼ਬਰ ਨਾਲ ਖਤਮ ਕਰਨ ਦਾ ਯਤਨ ਕੀਤਾ ਗਿਆ ਤੇ ਸਿੱਖ ਸੰਸਥਾਵਾਂ ਦੇ ਨਿਜ਼ਾਮ ਵਿਚ ਵਿਗਾੜ ਆਏ। ਜਿਸ ਵਿਚ ਨਵੀਂ ਕਿਸਮ ਦਾ ਅਕਾਲੀ ਦਲ ਬਣਿਆ।



    ਸ਼ੁਰੂ ਦੇ ਪੰਜ ਸਾਲ ਨਵੇਂ ਅਕਾਲੀ ਦਲ ਨੇ ਅਹਿਮ ਯੋਗਦਾਨ ਪਾਇਆ, ਪਰ ਨਵੇਂ ਅਕਾਲੀ ਲ ਦੀ ਨੀਂਹ ਅਸਲ ਅਕਾਲੀ ਪਰੰਪਰਾ ਉਤੇ ਨਾ ਟਿਕੀ ਹੋਣ ਕਾਰਨ ਕੁਝ ਚਿਰ ਬਾਅਦ ਥਿੜਕਣੀ ਸ਼ੁਰੂ ਹੋ ਗਈ ਤੇ ਦੀ ਦੇ ਅੰਤ ਤੱਕ ਪਹੁੰਚਦਿਆਂ ਕਈ ਮਾੜੇ ਲੋਕ ‘ਅਕਾਲੀ’ ਨਾਮ ਦੀ ਆੜ ਲੈ ਕੇ ਲੁੱਟ ਮਾਰ ਕਰਨ ਵਾਲੇ ਪੈਦਾ ਹੋ ਗਏ ਅਤੇ ਵਰਤਮਾਨ ਸਮੇਂ ਵਿਚ ਅਕਾਲੀ ਦਲ ਵਿਚ ਅਕਾਲੀ ਪਰੰਪਰਾ ਬਿਲਕੁਲ ਹੀ ਅਲੋਪ ਹੋ ਗਈ ਹੈ, ਸੋ ਅੱਜ ਦੇ ਸਮੇਂ ਵਿਚ ਅਤਿ ਜਰੂਰੀ ਹੋ ਗਿਆ ਹੈ ਕਿ ਗੁਰਸੰਗਤ ਅਤੇ ਖਾਸ ਕਰਕੇ ਹੁਣ ਦੇ ‘ਨਵੀਨ ਅਕਾਲੀ’ ਕਹਾਉਣ ਵਾਲਿਆਂ ਵਿਚ ਅਕਾਲੀ ਪਰੰਪਰਾ ਦੇ ਪੁਰਾਤਨ ਸਖਸ਼ੀ ਅਤੇ ਸੰਗਤੀ ਉੱਚੇ ਆਦਰਸ਼ ਦਾ ਪ੍ਰਚਾਰ ਕੀਤਾ ਜਾਏ।



    ਬੁਨਿਆਦੀ ਗੁਣ:



    ਅਕਾਲੀ ਉਹ, ਜੋ ਇਕ ਅਕਾਲ ਉਤੇ ਟੇਕ ਰੱਖੇ।



    ਅਕਾਲੀ ਉਹ, ਜੋ ਆਪ ਨਾਮ ਬਾਣੀ ਦਾ ਪ੍ਰੇਮੀ ਹੋਵੇ ਅਤੇ ਗੁਰ-ਸੰਗਤ ਲਈ ਨਾਮ, ਗੁਰਬਾਣੀ ਤੇ ਕੀਰਤਨ ਦਾ ਅਖੰਡ ਪਰਵਾਹ ਚਲਾਵੇ ਤੇ ਗੁਰ-ਸੰਗਤ ਨੂੰ ਤੱਤ ਗੁਰਮਤਿ ਦੇ ਮਾਰਗ ਉਤੇ ਤੋਰੇ।



    ਅਕਾਲੀ ਉਹ ਜੋ ਪੂਰਨ ਤਿਆਗ, ਵੈਰਾਗ ਦੀ ਨਿਰਲੇਪ ਬਿਰਤੀ ਰੱਖਦਾ ਹੋਵੇ।



    ਅਕਾਲੀ ਸਿੰਘ ਪੰਥਕ ਸੇਵਾ ਤੇ ਸੰਗਰਾਮ ਦੀਆਂ ਕਰੜੀਆਂ ਘਾਲਾਂ ਘਾਲਦੇ ਹੋਏ ਭੀ ਦਿਸ਼੍ਰਟਮਾਨ ਜੀਵਨ ਅਹੁਦਿਆਂ ਤੇ ਪਦਵੀਆਂ ਤੋਂ ਨਿਰਲੇਪ ਹੁੰਦਾ ਹੈ ਭਾਵ ਮਾਨ ਰਹਿਤ ਤੇ ਹੰਕਾਰ ਰਹਿਤ ਹੁੰਦਾ ਹੈ।



    ਅਕਾਲੀ ਆਪਣੇ ਹੱਥ ਆਏ ਪਦਾਰਥ, ਮਕਾਨ ਤੇ ਜਮੀਨ ਨੂੰ ਆਪਣੀ ਮਲਕੀਅਤ ਕਰ ਨਹੀ ਜ

    • 16 min
    ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੀ ਪਵਿੱਤਰਤਾ ਬਹਾਲ ਕਰਨ ਦੀ ਮੁਹਿੰਮ

    ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੀ ਪਵਿੱਤਰਤਾ ਬਹਾਲ ਕਰਨ ਦੀ ਮੁਹਿੰਮ

    ਪੂਰੀ ਦੁਨੀਆ ਤੇ ਖਾਸਕਰ ਮਾਲਵੇ ਦੇ ਇਲਾਕੇ ਵਿੱਚ ਲੋਕਾਂ ਨੂੰ ਗੁਰੂਘਰ ਨਾਲ ਜੁੜਨ ਅਤੇ ਗੁਰਸਿੱਖੀ ਨਾਲ ਪ੍ਰੇਮ ਰੱਖਣ ਦੀ ਲਗਨ ਲਗਾਉਣ ਵਾਲੇ ਗੁਰਮੁਖਾਂ ਵਿੱਚ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੂੰ ਉਚੇਚਾ ਯਾਦ ਕੀਤਾ ਜਾਂਦਾ ਹੈ। ਆਪਣੇ ਨਾਮ ਵਾਂਗ ਹੀ ਸੰਤ ਅਤਰ ਸਿੰਘ ਜੀ ਨੇ ਗੁਰਸਿੱਖੀ ਦੀ ਮਹਿਕ ਪੂਰੀ ਦੁਨੀਆ ਵਿਚ ਖਿਲਾਰੀ। ਸੰਤ ਜੀ ਜਦੋਂ ਹਜ਼ੂਰ ਸਾਹਿਬ ਗਏ, ਉਥੇ ਗੋਦਾਵਰੀ ਦਰਿਆ ਨੇੜੇ ਇਕਾਂਤ ਥਾਵਾਂ ਤੇ ਬੈਠ ਕੇ ਨਾਮ ਜਪਦੇ ਰਹੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਧਰਤੀ ਹਜ਼ੂਰ ਸਾਹਿਬ ਤੋਂ ਬਖਸਿਸ਼ਾਂ ਪ੍ਰਾਪਤ ਕਰਕੇ ਪੰਜਾਬ, ਸਿੰਧ ਦੇ ਇਲਾਕੇ ਵਿੱਚ ਲੰਮਾ ਸਮਾਂ ਪ੍ਰਚਾਰ ਕੀਤਾ। ਜਿਥੇ ਵੀ ਪਿੰਡ ਸ਼ਹਿਰ ਵਿੱਚ ਇਕਾਂਤ ਜਗ੍ਹਾ ਦੇਖਕੇ ਰੁਕਦੇ, ਗੁਰਬਾਣੀ ਪੜਨ ਜਾਂ ਨਾਮ ਸਿਮਰਨ ਵਿੱਚ ਲਗਾਤਾਰ ਬੈਠੇ ਰਹਿੰਦੇ। ਪਿੰਡ ਕੱਲਰ ਕਨੋਹਾ ਵਿੱਚ ਭਾਈ ਵਜੀਰ ਸਿੰਘ ਜੀ ਦੇ ਖੇਤ ਵਿੱਚ ਸਿਮਰਨ ਬੰਦਗੀ ਕੀਤੀ।

    • 13 min
    ਸ਼ਹੀਦਾਂ ਦੇ ਅਨਮੋਲ ਦਸਤਾਵੇਜ਼ਾਂ ਦੀ ਸਾਂਝ ਪਵਾਉਂਦੀ ਹੈ ਨਵੀਂ ਕਿਤਾਬ "ਅਜ਼ਾਦਨਾਮਾ"

    ਸ਼ਹੀਦਾਂ ਦੇ ਅਨਮੋਲ ਦਸਤਾਵੇਜ਼ਾਂ ਦੀ ਸਾਂਝ ਪਵਾਉਂਦੀ ਹੈ ਨਵੀਂ ਕਿਤਾਬ "ਅਜ਼ਾਦਨਾਮਾ"

    ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਹੋਰਾਂ ਦੀ ਰਾਸ਼ਟਰਪਤੀ (ਭਾਰਤ ਸਰਕਾਰ) ਦੇ ਨਾਮ ਲਿਖੀ ਲੰਮੀ ਚਿੱਠੀ ਨੱਬੇਵਿਆਂ ਅੰਦਰ ਪਹਿਲੀ ਵਾਰ ਰੋਜ਼ਾਨਾ ਅਜੀਤ ਅਖ਼ਬਾਰ ਵਿੱਚ ਛਪੀ ਹੋਈ ਪੜ੍ਹੀ ਸੀ। ਇਹ ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਦੀਆਂ ਗੱਲਾਂ ਹਨ। ਚਿੱਠੀ ਅੰਦਰ ਸਿੰਘਾਂ ਦੀ ਚੜ੍ਹਦੀ ਕਲਾ ਵਾਲੀ ਅਵਸਥਾ ਅਤੇ ਸਾਰੇ ਸਿੱਖ ਸੰਘਰਸ਼ ਦੀ ਗਹਿਰ ਗੰਭੀਰ ਪੜਚੋਲ ਸ਼ਹੀਦ ਯੋਧਿਆਂ ਦਾ ਅਲਬੇਲਾ ਪਰ ਸਹਿਜ ਕਰਮ ਸੀ। ਦੁਨੀਆਂ ਅੰਦਰ ਸਿੱਖ ਦਾ ਆਵਦੀ ਪਰਖ ਦੀ ਘੜੀ ਅੰਦਰ ਖਲੋ ਕੇ ਗੁਰੂ ਨਾਲ ਬਚਨ ਪਾਲਣ ਦਾ ਅਹਿਦ ਖੂਬਸੂਰਤ ਅੰਦਾਜ ਵਿੱਚ ਪੇਸ਼ ਹੋ ਰਿਹਾ ਸੀ। ਜੇਲ੍ਹ ਅੰਦਰ ਵਿਚਰਦਿਆਂ ਜੇਲ੍ਹ ਸਟਾਫ ਨਾਲ ਵਿਹਾਰ…ਆਪਣੇ ਸੰਘਰਸ਼ੀ ਸਾਥੀ ਸਿੰਘਾਂ ਨਾਲ ਚਿੱਠੀਆਂ ਦੀ ਸਾਂਝ ਪਾਉਂਦਿਆਂ….ਪਰਿਵਾਰਕ ਰਿਸ਼ਤਿਆਂ ਨਾਲ ਚਿੱਠੀਆਂ ਰਾਹੀਂ ਮੋਹ ਦੀਆਂ ਤੰਦਾਂ ਜੋੜਦਿਆਂ ਗੱਲ ਕੀ ਹਰ ਕਰਮ ਬੜੀ ਸ਼ਾਨ ਨਾਲ ਪੂਰਾ ਕੀਤਾ। ਕਿਤੇ ਕੋਈ ਥਿੜਕਣ ਨਹੀਂ, ਕਿਤੇ ਕੋਈ ਨਿਰਾਸ਼ਤਾ ਨਹੀਂ। ਜੇਲ੍ਹ ਤੋਂ ਲੈ ਕੇ ਫਾਂਸੀ ਦੇ ਤਖਤੇ ਤੱਕ ਸਭੋ ਕੁੱਝ ਵਿਲੱਖਣ ਸ਼ਾਨ ਨਾਲ ਭਰਿਆ। ਸੰਸਾਰ ਦੇ ਮਹਾਨ ਨਾਵਲਕਾਰ ਫਿਓਦੋਰ ਦਾਸਤੋਵਸਕੀ ਦੇ ਨਾਵਲ “ਬੁੱਧੂ” ਦਾ ‘ਲਾਗੋਸ’ ਨਾਮ ਦਾ ਪਾਤਰ ਜਦੋਂ ਫਾਂਸੀ ਦੇ ਤਖਤੇ ਉਪਰ ਖੜ੍ਹਾ ਹੁੰਦਾ ਤਾਂ ਕੰਬਣੀ ਨਾਲ ਭਰ ਜਾਰੋ ਜਾਰ ਰੋਣ ਲੱਗ ਜਾਂਦਾ। ਮੌਤ ਦੇ ਸਾਹਮਣੇ ਖਲੋ ਭੈ ਭੀਤ ਹੋ ਜਾਂਦਾ। ਉਸਦੀ ਇਹ ਕੰਬਣੀ ਉਸਦੇ ਇਤਿਹਾਸ, ਵਿਰਸੇ ਤੇ ਫਲਸਫੇ ਦੀ ਕੰਬਣੀ ਹੈ। ਜੋ ਕਿ ਉਸਨੂੰ ਮੌਤ ਦੇ ਸਾਹਮਣੇ ਸਾਬਤ ਖੜ੍ਹਾ ਨਾ ਰੱਖ ਸਕੀ। ਜਦਕਿ ਇਸ ਦ੍ਰਿਸ਼ ਦੇ ਬਿਲਕੁਲ ਉਲਟ 9 ਅਕਤੂਬਰ 1992 ਨੂੰ ਭਾਈ ਸੁੱਖਾ ਤੇ ਭਾਈ ਜਿੰਦਾ ਖੁਸ਼ੀ ਤੇ ਚਾਅ ਦੇ ਸੁਮੇਲ ਦਿਆਂ ਭਾਵਾਂ ਸੰਗ ਫਾਂਸੀ ਚੜ੍ਹੇ। ਉਸ ਵੇਲੇ ਦਾ ਜੇਲ੍ਹ ਦਾ ਸਟਾਫ ਅਤੇ ਹੋਰ ਅਧਿਕਾਰੀ ਇਕ ਡਰ ਤੇ ਉਦਾਸੀ ਦੇ ਪਰਛਾਵੇਂ ਹੇਠ ਵਿਚਰ ਰਹੇ ਸਨ ਪਰ ਸ਼ਹਾਦਤ ਵੱਲ ਤੁਰ ਰਹੇ ਸਿੰਘ ਚੜ੍ਹਦੀ ਕਲਾ ਨਾਲ ਜੈਕਾਰੇ ਗੁੰਜਾ ਰਹੇ ਸਨ। ਇਥੇ ਵੀ ਇਹਨਾਂ ਸਿੰਘਾਂ ਦਾ ਇਤਿਹਾਸ, ਵਿਰਸਾ ਤੇ ਫਲਸਫਾ ਉਹਨਾਂ ਦੀ ਪਿੱਠ ਤੇ ਖੜਾ ਸੀ ਜਿਹੜਾ ਉਹਨਾਂ ਨੂੰ ਗੁਰੂ ਪਿਆਰ ਅੰਦਰ ਸ਼ਾਨ ਨਾਲ ਕਤਲਗਾਹ ਵੱਲ ਤੋਰੀ ਜਾ ਰਿਹਾ ਸੀ।

    • 2 min

Mest populära poddar inom Historia

P3 Historia
Sveriges Radio
Historiepodden
Acast
Historia.nu med Urban Lindstedt
Historiska Media | Acast
Brottshistoria
Acast
Harrisons dramatiska historia
Historiska Media | Acast
The Rest Is History
Goalhanger Podcasts