SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

  1. 10H AGO

    ਜਾਣੋ, 5% ਡਿਪੋਜ਼ਿਟ ਨਾਲ ਪਹਿਲਾ ਘਰ ਖਰੀਦਣ ਦੀ ਸਕੀਮ ਘਰਾਂ ਦੀ ਕੀਮਤਾਂ ਉੱਤੇ ਕੀ ਅਸਰ ਪਾਏਗੀ ?

    ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ 'First Home Buyer Guarantee' ਸਕੀਮ ਦਾ ਵਿਸਥਾਰ ਕੀਤਾ ਹੈ। ਅਕਤੂਬਰ 2025 ਤੋਂ, ਆਪਣਾ ਪਹਿਲਾ ਘਰ ਖਰੀਦਣ ਵਾਲੇ ਲੋਕ ਸਿਰਫ਼ 5% ਜਮ੍ਹਾਂ ਰਕਮ (ਡਿਪੋਜ਼ਿਟ) ਨਾਲ ਆਪਣਾ ਸੁਫ਼ਨਾ ਸਾਕਾਰ ਕਰ ਸਕਣਗੇ। ਬੇਸ਼ੱਕ ਇਹ ਸਕੀਮ ਪ੍ਰਾਪਰਟੀ ਮਾਰਕੀਟ ਤੱਕ ਲੋਕਾਂ ਦੀ ਪਹੁੰਚ ਵਧਾਉਣ ਦੇ ਟੀਚੇ ਨਾਲ ਲਿਆਂਦੀ ਗਈ ਹੈ ਪਰ ਮਾਹਿਰਾਂ ਮੁਤਾਬਕ ਇਹ ਫੈਸਲਾ ਘਰਾਂ ਦੀਆਂ ਕੀਮਤਾਂ ਨੂੰ ਹੋਰ ਵੀ ਵਧਾ ਸਕਦਾ ਹੈ। ਅਜਿਹੇ ਵਿੱਚ ਕੀ ਇਹ ਸਕੀਮ ਤੁਹਾਡੇ ਲਈ ਸਹੀ ਹੈ? ਇਹ ਸਕੀਮ ਕਿਸ ਦੇ ਲਈ ਸਭ ਤੋਂ ਵੱਧ ਲਾਹੇਵੰਦ ਹੈ ਅਤੇ ਇਸ ਦਾ ਲਾਭ ਕਿਵੇਂ ਲਿਆ ਜਾ ਸਕਦਾ ਹੈ? ਇਹ ਜਾਣਨ ਲਈ, ਪ੍ਰਾਪਰਟੀ ਮਾਹਿਰ ਪਰਮੀਤ ਸਿੰਘ ਜੱਸਲ ਨਾਲ ਐਸ ਬੀ ਐਸ ਪੰਜਾਬੀ ਦੀ ਗੱਲਬਾਤ ਸੁਣੋ...

    13 min
  2. 10H AGO

    ਖ਼ਬਰਨਾਮਾ: ਆਸਟ੍ਰੇਲੀਆ 'ਚ ਡੁੱਬਣ ਕਾਰਨ ਮੌਤਾਂ ਰਿਕਾਰਡ ਪੱਧਰ 'ਤੇ, ਇੱਕ ਤਿਹਾਈ ਤੋਂ ਵੱਧ ਗਿਣਤੀ ਪ੍ਰਵਾਸੀਆਂ ਦੀ

    ਇਸ ਸਾਲ ਦੀ ਨੈਸ਼ਨਲ ਡਰਾਊਨਿੰਗ ਰਿਪੋਰਟ ਦਰਸਾਉਂਦੀ ਹੈ ਕਿ ਵਿਦੇਸ਼ਾਂ ਵਿੱਚ ਪੈਦਾ ਹੋਏ ਲੋਕ ਚਿੰਤਾਜਨਕ ਗਿਣਤੀ ਵਿੱਚ ਡੁੱਬ ਰਹੇ ਹਨ। ਪਿਛਲੇ 12 ਮਹੀਨਿਆਂ ਵਿੱਚ 357 ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋਏ ਜੋ ਪਿਛਲੇ ਦੱ10 ਸਾਲਾਂ ਦੇ ਔਸਤ ਨਾਲੋਂ 27 ਪ੍ਰਤੀਸ਼ਤ ਵੱਧ ਹੈ। ਇਨ੍ਹਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਲੋਕ ਵਿਦੇਸ਼ਾਂ ਵਿੱਚ ਪੈਦਾ ਹੋਏ ਸਨ। ਓਧਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਉੱਤੇ ਸੂਬੇ ਦੇ 55 ਲੱਖ ਲੋਕਾਂ ਨੂੰ ਮਿਲ ਰਿਹਾ ਮੁਫ਼ਤ ਰਾਸ਼ਨ ਬੰਦ ਕਰਨ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਗਾਇਆ ਹੈ। ਉਹਨਾਂ ਨੇ ਇਸ ਬਾਰੇ ਸੂਬੇ ਦੇ ਲੋਕਾਂ ਦੇ ਨਾਮ ਖੁੱਲ੍ਹਾ ਪੱਤਰ ਲਿਖਿਆ ਹੈ। ਇਸ ਖ਼ਬਰ ਦਾ ਵਿਸਥਾਰ ਅਤੇ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

    4 min
  3. 10H AGO

    Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

    This radio program features Punjabi Diary, a special segment presenting news from Punjab, along with the latest updates from Australia and around the world. In this episode, we bring you a conversation with Gurpreet Singh, the Brisbane-based postman who recently went viral for saving a homeowner's sheets from getting soaked in the rain. This SBS Punjabi radio program also shares details about Aboriginal land rights in Australia and their impact on the wider community. All this and much more! Enjoy the SBS Punjabi radio program via this podcast.... - ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ ਪੰਜਾਬ ਦੀਆਂ ਖ਼ਬਰਾਂ ਦੀ ਖਾਸ ਪੇਸ਼ਕਾਰੀ ਪੰਜਾਬੀ ਡਾਇਰੀ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਹਾਲ ਹੀ ਵਿੱਚ ਵਾਇਰਲ ਹੋਏ ਬ੍ਰਿਸਬੇਨ ਦੇ 'ਪੋਸਟੀ' ਗੁਰਪ੍ਰੀਤ ਸਿੰਘ ਨਾਲ ਗੱਲਬਾਤ ਵੀ ਸ਼ਾਮਿਲ ਹੈ ਜੋ ਇੱਕ ਮਹਿਲਾ ਦੇ ਘਰ ਪਾਰਸਲ ਡਿਲੀਵਰ ਕਰਨ ਸਮੇਂ ਤਾਰ ‘ਤੇ ਸੁੱਕਣ ਲਈ ਪਾਈਆਂ ਚਾਦਰਾਂ ਸੰਭਾਲਦੇ ਨਜ਼ਰ ਆਏ ਸਨ। ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਇਹ ਵੀ ਜਾਣੋ ਕਿ ਆਸਟ੍ਰੇਲੀਆ ਵਿੱਚ ਆਦਿਵਾਸੀ ਜ਼ਮੀਨੀ ਅਧਿਕਾਰ ਕੀ ਹਨ ਅਤੇ ਇਨ੍ਹਾਂ ਦੇ ਆਸਟ੍ਰੇਲੀਆਈ ਲੋਕਾਂ ਲਈ ਕੀ ਮਾਇਨੇ ਹਨ। ਇੱਥੇ ਹੀ ਬੱਸ ਨਹੀਂ ਪ੍ਰੋਗਰਾਮ ਦੇ ਆਖਿਰ ਵਿੱਚ ਫਰੂਖ ਹੁਮਾਯੂੰ ਦੀ ਕਿਤਾਬ “ਆਪਣੇ ਅੰਦਰ ਦੀ ਤਰਥੱਲੀ” ਦੀ ਕਿਤਾਬ ਪੜਚੋਲ ਵੀ ਸ਼ਾਮਿਲ ਹੈ। ਪੂਰਾ ਪ੍ਰੋਗਰਾਮ ਸੁਣੋ ਇਸ ਪੌਡਾਕਸਟ ਰਾਹੀਂ ...

    46 min
  4. 1D AGO

    ਯੂਕੇ ਦੀ 'ਡਿਪੋਰਟ ਨਾਓ, ਅਪੀਲ ਲੇਟਰ' ਸੂਚੀ ਵਿੱਚ ਹੁਣ ਭਾਰਤ ਵੀ ਸ਼ਾਮਲ, ਡਾਇਸਪੋਰਾ ਉੱਤੇ ਇਸਦਾ ਕੀ ਪ੍ਰਭਾਵ ਹੋ ਸਕਦਾ ਹ

    UK ਨੇ ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ ਜਿਨ੍ਹਾਂ ਦੇ ਨਾਗਰਿਕਾਂ ਨੂੰ, ਜੇਕਰ ਕਿਸੇ ਅਪਰਾਧ ਦਾ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਯੂਕੇ ਵਿੱਚ ਰਹਿੰਦੇ ਹੋਏ ਅਪੀਲ ਕਰਨ ਦੇ ਅਧਿਕਾਰਾਂ ਤੋਂ ਬਿਨਾਂ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ। ਇਸ ਬਦਲਾਅ ਦਾ ਪ੍ਰਭਾਵ ਪ੍ਰੋਟੈਕਸ਼ਨ ਵੀਜ਼ਾ ਧਾਰਕਾਂ ਉੱਤੇ ਵੀ ਪੈਣ ਦਾ ਡਰ ਹੈ। ਕੀ ਹੈ ਇਹ ਨਿਯਮ? ਕੀ ਯੂਕੇ ਦਾ ਇਹ ਫੈਸਲਾ ਭਾਰਤ ਅਤੇ ਭਾਰਤੀਆਂ ਦੀ ਸਾਖ ਨੂੰ ਖ਼ਰਾਬ ਕਰ ਸਕਦਾ ਹੈ? ਕੀ ਇਸਦਾ ਆਸਟ੍ਰੇਲੀਆ ਆਉਣ ਵਾਲੇ ਭਾਰਤੀਆਂ ਉੱਤੇ ਵੀ ਅਸਰ ਹੋ ਸਕਦਾ ਹੈ? ਜਾਨਣ ਲਈ ਸੁਣੋ ਮਾਈਗ੍ਰੇਸ਼ਨ ਮਾਹਰ ਨਾਲ ਐਸ ਬੀ ਐਸ ਪੰਜਾਬੀ ਦਾ ਇਹ ਇੰਟਰਵਿਊ....

    11 min

Ratings & Reviews

4.6
out of 5
9 Ratings

About

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

More From SBS Audio

You Might Also Like