SBS Punjabi - ਐਸ ਬੀ ਐਸ ਪੰਜਾਬੀ

ਆਪਣੇ ਨਾਂ 'ਤੇ ਹੋ ਰਹੀ ਵਿੱਤੀ ਠੱਗੀ ਨੂੰ ਕਿਵੇਂ ਪਛਾਣੀਏ ਅਤੇ ਰੋਕੀਏ?

'Financial Abuse' ਯਾਨੀ ਵਿੱਤੀ ਦੁਰਵਿਵਹਾਰ ਕਿਸੇ ਨਾਲ ਵੀ ਅਤੇ ਕਿਸੇ ਵੀ ਰਿਸ਼ਤੇ ਵਿੱਚ ਵਾਪਰ ਸਕਦਾ ਹੈ। ਵਿੱਤੀ ਦੁਰਵਿਵਹਾਰ ਕੀ ਹੈ ਅਤੇ ਇਸਤੋਂ ਬਚਣ ਦੇ ਕਿਹੜੇ ਤਰੀਕੇ ਹਨ। ਇਸਤੋਂ ਇਲਾਵਾ ਜੇ ਤੁਹਾਡੇ ਨਾਮ 'ਤੇ ਕਿਸੇ ਵਿਆਕਤੀ ਨੇ ਝੂਠਾ ਕਰਜ਼ਾ ਲਿਆ ਹੈ ਤਾਂ ਅਜਿਹੀ ਸਥਿਤੀ ਵਿੱਚ ਕੀ ਕਰਨਾ ਹੈ ਅਤੇ ਮਦਦ ਕਿੱਥੋਂ ਲਈ ਜਾ ਸਕਦੀ ਹੈ। ਇਸ ਬਾਰੇ ਅਸੀਂ ਗੱਲਬਾਤ ਕੀਤੀ ਹੈ ਅਕਾਊਂਟੈਂਟ ਅਤੇ ਮਾਹਿਰ ਪੁਨੀਤ ਸਿੰਘ ਨਾਲ। ਪੁਨੀਤ ਸਿੰਘ ਨੇ ਇਹ ਵੀ ਦੱਸਿਆ ਕਿ ਅਸੀਂ ਆਪਣਾ ਕ੍ਰੈਡਿਟ ਸਕੋਰ ਕਿਵੇਂ ਵੇਖ ਸਕਦੇ ਹਾਂ ਅਤੇ ਕਿਹੜੇ ਤਰੀਕਿਆਂ ਨਾਲ ਇਸਨੂੰ ਵਧਾ ਸਕਦੇ ਹਾਂ। ਪੂਰੀ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ..