SBS Punjabi - ਐਸ ਬੀ ਐਸ ਪੰਜਾਬੀ

ਆਮਿਰ ਖਾਨ ਤੋਂ ਅਦਿਤੀ ਰਾਓ ਹੈਦਰੀ ਤੱਕ, ਸਿਤਾਰਿਆਂ ਨੇ ਮੈਲਬਰਨ ਫਿਲਮ ਫੈਸਟੀਵਲ 'ਚ ਲਗਾਈਆਂ ਰੌਣਕਾਂ

ਮੈਲਬਰਨ ਵਿੱਚ ਚੱਲ ਰਹੇ ਇੰਡਿਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2025 ਦਾ 16ਵਾਂ ਐਡੀਸ਼ਨ 14 ਅਗਸਤ ਤੋਂ 24 ਅਗਸਤ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਫੈਸਟੀਵਲ ਵਿੱਚ 31 ਭਾਸ਼ਾਵਾਂ ਵਿੱਚ ਲਗਭਗ 75 ਫਿਲਮਾਂ ਦੀ ਪ੍ਰਦਰਸ਼ਨੀ ਕੀਤੀ ਜਾ ਰਹੀ ਹੈ। ਇਸ ਵਾਰ ਦੇ ਮੁੱਖ ਮਹਿਮਾਨ ਆਮਿਰ ਖਾਨ ਰਹੇ ਜਿਨ੍ਹਾਂ ਨੇ 16 ਅਗਸਤ ਨੂੰ ਫੈਡਰੇਸ਼ਨ ਸਕੁਏਅਰ ‘ਚ ਆਜ਼ਾਦੀ ਦਿਵਸ ਮੌਕੇ ਭਾਰਤੀ ਤਿਰੰਗਾ ਲਹਿਰਾਇਆ। ਪ੍ਰੈਸ ਕਾਨਫਰੰਸ ਅਤੇ ਰੈੱਡ ਕਾਰਪੈੱਟ ਸਮਾਰੋਹਾਂ ਵਿੱਚ ਜਿਮ ਸਰਭ, ਵੀਰ ਦਾਸ, ਅਭਿਸ਼ੇਕ ਬੱਚਨ, ਅਦਿਤੀ ਰਾਓ ਹੈਦਰੀ, ਸ਼ੂਜੀਤ ਸਰਕਾਰ ਸਮੇਤ ਕਈ ਭਾਰਤੀ ਅਦਾਕਾਰ ਅਤੇ ਫਿਲਮੇਕਰ ਸ਼ਾਮਲ ਹੋਏ। ਇਸ ਪੌਡਕਾਸਟ ਰਾਹੀਂ ਸੁਣੋ ਇਹਨਾਂ ਕਲਾਕਾਰਾਂ ਨਾਲ SBS PUNJABI ਟੀਮ ਦੀਆਂ ਗੱਲਾਂਬਾਤਾਂ...