SBS Punjabi - ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਵੀਜ਼ਾ ਲਈ ਅੰਗਰੇਜ਼ੀ ਟੈਸਟਾਂ 'ਚ ਵੱਡਾ ਬਦਲਾਅ, ਨਵੇਂ ਨਿਯਮ ਕੀ ਹਨ?

7 ਅਗਸਤ 2025 ਨੂੰ ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਵੀਜ਼ਾ ਅਰਜ਼ੀਆਂ ਲਈ ਮੰਨਜ਼ੂਰਸ਼ੁਦਾ ਅੰਗਰੇਜ਼ੀ ਭਾਸ਼ਾ ਟੈਸਟਾਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ। ਇਹ ਬਦਲਾਅ ਟੈਸਟਾਂ ਦੀਆਂ ਕਿਸਮਾਂ, ਸਕੋਰ ਦੀ ਲੋੜਾਂ ਅਤੇ ਫਾਰਮੈਟ ਉੱਤੇ ਅਸਰ ਪਾਉਂਦੇ ਹਨ। ਆਸਟ੍ਰੇਲੀਆ ਵਿੱਚ ਵੀਜ਼ਾ ਲਈ ਅਰਜ਼ੀ ਦੇਣ ਦੀ ਤਿਆਰੀ ਕਰ ਰਹੇ ਹਰ ਵਿਅਕਤੀ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਨਵੀਆਂ ਅੰਗਰੇਜ਼ੀ ਭਾਸ਼ਾ ਦੀਆਂ ਲੋੜਾਂ ਨੂੰ ਪੂਰਾ ਕਰ ਰਿਹਾ ਹੈ ਜਾਂ ਨਹੀਂ। ਇਸ ਬਾਰੇ ਅਸੀਂ ਗੱਲਬਾਤ ਕੀਤੀ ਹੈ ਮਾਈਗ੍ਰੇਸ਼ਨ ਮਾਹਿਰ ਅਰੁਨ ਬਾਂਸਲ ਦੇ ਨਾਲ। ਕੀ ਹਨ ਇਹ ਤਬਦੀਲੀਆਂ, ਜਾਨਣ ਲਈ ਸੁਣੋ ਇਹ ਪੌਡਕਾਸਟ...