Radio Haanji Podcast

ਕਹਾਣੀ ਮਾੜ੍ਹੀ ਸੰਗਤ - Punjabi Kahani Marhi Sangat - Ranjodh Singh

ਅੱਜ ਦੀ ਕਹਾਣੀ ਦਾ ਮੁੱਖ ਪਾਤਰ ਬੜਾ ਆਮ ਹੀ ਸਾਡੇ ਸਮਾਜ ਵਿੱਚ ਵੇਖਿਆ ਜਾ ਸਕਦਾ ਹੈ, ਜੋ ਏਨੀ ਤਾਕਤ ਰੱਖਦਾ ਸੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੁੱਝ ਵੀ ਹਾਸਿਲ ਕਰ ਲੈਂਦਾ, ਕਿਸੇ ਵੀ ਮੁਕਾਮ ਤੱਕ ਅੱਪੜ ਜਾਂਦਾ ਪਰ ਅਕਸਰ ਸਹੀ ਰਾਹ ਚੁਨਣ ਦੀ ਥਾਂ ਜਵਾਨੀ ਦੇ ਲੋਰ ਵਿੱਚ ਗ਼ਲਤ ਸੰਗਤ ਅਤੇ ਗ਼ਲਤ ਆਦਤਾਂ ਦੇ ਰਾਹ ਪੈ ਜਾਂਦਾ ਹੈ ਅਤੇ ਆਪਣੀ ਸੂਰਜ ਵਾਂਙ ਲਿਸ਼ਕਦੀ ਜ਼ਿੰਦਗੀ ਨੂੰ ਗ੍ਰਹਿਣ ਲਾ ਬੈਠਦਾ ਹੈ ਤੇ ਸਾਰੀ ਜ਼ਿੰਦਗੀ ਹਨ੍ਹੇਰੇ ਵਿੱਚ ਗੁਜਾਰਨ ਲਈ ਮਜਬੂਰ ਹੋ ਜਾਂਦਾ ਹੈ, ਪਰ ਅਜਿਹੇ ਭਟਕੇ ਲੋਕਾਂ ਨੂੰ ਰਾਹੇ ਪਾਉਣ ਵਾਲੇ ਵੀ ਉਹਨਾਂ ਦੇ ਆਲੇ ਦੁਵਾਲੇ ਹੀ ਹੁੰਦੇ ਹਨ, ਕੁੱਝ ਲੋਕ ਉਹਨਾਂ ਦੀ ਗੱਲ ਮੰਨ ਕੇ ਇਸ ਦਲਦਲ ਚੋਂ ਬਾਹਰ ਆ ਜਾਂਦੇ ਹਨ ਅਤੇ ਕੁੱਝ ਲੋਕ ਅੰਦਰ ਦੀ ਅੰਦਰ ਧੱਸਦੇ ਜਾਂਦੇ ਹਨ, ਆਸ ਕਰਦੇ ਹਨ ਅੱਜ ਦੀ ਕਹਾਣੀ ਦਾ ਸੁਨੇਹਾ ਕਿਸੇ ਲਈ ਸਹਾਰੇ ਦਾ ਕੰਮ ਕਰ ਸਕਦਾ ਹੈ