SBS Punjabi - ਐਸ ਬੀ ਐਸ ਪੰਜਾਬੀ

ਕੀ ਪ੍ਰਵਾਸੀਆਂ ਲਈ 31 ਅਗਸਤ ਨੂੰ ਘਰੋਂ ਬਾਹਰ ਨਿਕਲਣਾ ਸੁਰੱਖਿਅਤ ਹੈ?

ਆਸਟ੍ਰੇਲੀਅਨ ਲੋਕਾਂ ਦੇ ਇੱਕ ਸਮੂਹ ਨੇ 31 ਅਗਸਤ ਨੂੰ 'ਮਾਰਚ ਫਾਰ ਆਸਟ੍ਰੇਲੀਆ' ਦੇ ਸਿਰਲੇਖ ਹੇਠ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ। ਇਹ ਵਿਰੋਧ "ਵੱਡੇ ਪੱਧਰ ਉੱਤੇ ਪ੍ਰਵਾਸ" ਨੂੰ ਖਤਮ ਕਰਨ ਅਤੇ ਆਸਟ੍ਰੇਲੀਆ ਦੀ ਪਛਾਣ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਲਈ ਕੀਤਾ ਜਾ ਰਿਹਾ ਹੈ। ਇਸ ਵਿਰੋਧ ਮਾਰਚ ਦੇ ਚੱਲਦੇ ਆਸਟ੍ਰੇਲੀਆ ਵਿੱਚ ਵੱਸਦੇ ਪ੍ਰਵਾਸੀਆਂ ਦੇ ਦਿਲਾਂ ਵਿੱਚ ਫਿਕਰ ਹੈ ਅਤੇ ਕਈ ਲੋਕ 31 ਅਗਸਤ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਗੱਲ ਵੀ ਕਰ ਰਹੇ ਹਨ। ਕੀ 31ਅਗਸਤ ਬਾਰੇ ਔਨਲਾਈਨ ਮਿਲ ਰਹੀ ਜਾਣਕਾਰੀ ਸਹੀ ਹੈ? ਸੁਣੋ ਅਸਲ ਮੁੱਦੇ ਇਸ ਪੌਡਕਾਸਟ ਰਾਹੀਂ...