SBS Punjabi - ਐਸ ਬੀ ਐਸ ਪੰਜਾਬੀ

ਖਬਰਨਾਮਾ: ਸੈਨੇਟਰ ਪੋਕੌਕ ਦਾ ਵੱਡੀਆਂ ਪਾਰਟੀਆਂ 'ਤੇ ਹਮਲਾ, ਆਸਟ੍ਰੇਲੀਆਈ ਗੈਸ ਵਿਦੇਸ਼ ਭੇਜਣ ਨੂੰ ਕਿਹਾ 'ਘਪਲਾ'

ਆਜ਼ਾਦ ACT ਸੈਨੇਟਰ ਡੇਵਿਡ ਪੋਕੌਕ ਨੇ ਦੋਨੋ ਵੱਡੀਆਂ ਰਾਜਨੀਤਕ ਪਾਰਟੀਆਂ 'ਤੇ ਤਿੱਖਾ ਹਮਲਾ ਕਰਦੇ ਹੋਏ ਆਰੋਪ ਲਗਾਇਆ ਹੈ ਕਿ ਉਹ ਆਸਟ੍ਰੇਲੀਆਈ ਲੋਕਾਂ ਨੂੰ ਅੰਤਰ-ਰਾਸ਼ਟਰੀ ਗੈਸ ਕੰਪਨੀਆਂ ਦੇ ਹੱਥ ਵੇਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਦੀ ਕੁਦਰਤੀ ਗੈਸ ਵਿਦੇਸ਼ ਭੇਜੀ ਜਾ ਰਹੀ ਹੈ ਜਦਕਿ ਦੇਸ਼ ਦੇ ਲੋਕਾਂ ਨੂੰ ਆਪਣੇ ਘਰਾਂ 'ਚ ਮਹਿੰਗੀਆਂ ਦਰਾਂ 'ਤੇ ਗੈਸ ਮਿਲ ਰਹੀ ਹੈ। ਓਧਰ, ਭਾਰਤੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਹਰਿਆਣਾ ਨੂੰ 4,500 ਕਿਊਸਿਕ ਵਾਧੂ ਪਾਣੀ ਦੇਣ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ। ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ..