ਖਬਰਾਂ ਫਟਾਫੱਟ: ਅੰਤਰਰਾਸ਼ਟਰੀ ਤਣਾਅ 'ਚ ਵਾਧਾ, ਆਸਟ੍ਰੇਲੀਆਈ ਆਮ ਆਦਮੀ ਦੀ ਮਹਿੰਗਾਈ ਨਾਲ ਜੰਗ ਜਾਰੀ ਤੇ ਹੋਰ ਖਬਰਾਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਵੱਲੋਂ ਯੂਕਰੇਨ 'ਤੇ ਹੋਏ ਹਮਲਿਆਂ ਦੇ ਤਾਜ਼ਾ ਦੌਰ 'ਚ ਹੋਰ ਹਥਿਆਰ ਭੇਜਣ ਦੀ ਸੰਭਾਵਨਾ ਜਤਾਈ ਹੈ, ਜਦਕਿ ਉਨ੍ਹਾਂ ਨੇ ਇਜ਼ਰਾਈਲ ਦੇ ਨੇਤਨਯਾਹੂ ਨਾਲ ਮਿਲ ਕੇ ਗਾਜ਼ਾ 'ਚ ਹਮਾਸ ਖ਼ਤਮ ਕਰਨ ਤੇ ਇਜ਼ਰਾਈਲੀ ਬੰਧਕਾਂ ਦੀ ਰਿਹਾਈ ਲਈ ਏਕਜੁਟਤਾ ਵਿਖਾਈ। ਡੋਮੇਨ ਦੀ ਰਿਪੋਰਟ ਮੁਤਾਬਕ ਕਿਰਾਏ ਦੀਆਂ ਜਾਇਦਾਦਾਂ ਦੀ ਘੱਟ ਸਪਲਾਈ ਹੋਣ ਦੇ ਬਾਵਜੂਦ ਕੀਮਤਾਂ ਵਿੱਚ ਵਾਧਾ ਹੁਣ ਸਥਿਰਤਾ ਵੱਲ ਹੈ। ਖ਼ਜ਼ਾਨਚੀ ਜਿਮ ਚੈਲਮਰਸ ਨੇ ਕਿਹਾ ਕਿ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਨੂੰ 3.85% 'ਤੇ ਰੱਖਣਾ, ਉਹ ਨਤੀਜਾ ਨਹੀਂ ਜਿਸ ਦੀ ਆਮ ਆਸਟ੍ਰੇਲੀਅਨ ਉਮੀਦ ਕਰ ਰਹੇ ਸਨ। ਇਸੇ ਵਿਚ, ਪੁਲਿਸ ਨੇ ਏਰਿਨ ਪੈਟਰਸਨ ਮਾਮਲੇ ਦੇ ਪੀੜਤਾਂ ਨੂੰ ਨਾ ਭੁੱਲਣ ਦੀ ਅਪੀਲ ਕੀਤੀ ਹੈ। ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...
信息
- 节目
- 频道
- 频率一日一更
- 发布时间2025年7月11日 UTC 03:32
- 长度5 分钟
- 分级儿童适宜