SBS Punjabi - ਐਸ ਬੀ ਐਸ ਪੰਜਾਬੀ

ਖਬਰਾਂ ਫਟਾਫੱਟ: ਅੰਤਰਰਾਸ਼ਟਰੀ ਹਲਚਲ ਤੋਂ ਲੈ ਕੇ ਦੇਸੀ ਰਾਜਨੀਤੀ ਤੱਕ, ਜਾਣੋ ਹਫਤੇ ਦੀਆਂ ਵੱਡੀਆਂ ਖਬਰਾਂ

2020 ਵਿੱਚ ਦੋਹਾ ਹਵਾਈ ਅੱਡੇ 'ਤੇ ਕਥਿਤ ਤੌਰ ਤੇ ਜ਼ਬਰਦਸਤੀ ਮੈਡੀਕਲ ਜਾਂਚਾਂ ਦਾ ਸ਼ਿਕਾਰ ਬਣੀਆਂ ਪੰਜ ਆਸਟ੍ਰੇਲੀਆਈ ਔਰਤਾਂ ਨੇ ਆਪਣਾ ਮਾਮਲਾ ਅਦਾਲਤ ਵਿੱਚ ਲਿਜਾਣ ਦਾ ਹੱਕ ਜਿੱਤ ਲਿਆ ਹੈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਕੰਬੋਡੀਆ ਅਤੇ ਥਾਈਲੈਂਡ ਦਰਮਿਆਨ ਹੋਏ ਗੋਲਾਬਾਰੀ ਹਮਲਿਆਂ ਵਿੱਚ ਘੱਟੋ-ਘੱਟ 11 ਨਾਗਰਿਕ ਮਾਰੇ ਗਏ ਹਨ। ਓਧਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਮਜੀਠਿਆ 'ਤੇ ਕਿਸੇ ਹੋਰ ਦੇ ਨਾਮ ਦਾ ਸਿਮ ਵਰਤਣ ਦਾ ਇਲਜ਼ਾਮ ਲੱਗਿਆ ਹੈ। ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...