SBS Punjabi - ਐਸ ਬੀ ਐਸ ਪੰਜਾਬੀ

ਖਬਰਾਂ ਫਟਾਫੱਟ: ਨੇਤਨਯਾਹੂ ਦਾ ਐਲਬਨੀਜ਼ੀ 'ਤੇ ਇੱਕ ਹੋਰ ਜ਼ੁਬਾਨੀ ਹਮਲਾ, ਪੰਜਾਬ 'ਚ ਹੜਾਂ ਦੀ ਮਾਰ ਤੇ ਹੋਰ ਖ਼ਬਰਾਂ

ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਆਸਟ੍ਰੇਲੀਆਈ ਹਮਰੁੱਤਬਾ ਐਂਥਨੀ ਐਲਬਨੀਜ਼ੀ ਉੱਤੇ ਆਪਣੀ ਆਲੋਚਨਾ ਨੂੰ ਹੋਰ ਵਧਾਉਂਦੇ ਹੋਏ ਕਿਹਾ ਕਿ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਯਹੂਦੀ ਲੋਕਾਂ ਨਾਲ ਧੋਖਾ ਕੀਤਾ ਹੈ। ਨੇਤਨਯਾਹੂ ਦਾ ਕਹਿਣਾ ਹੈ ਕਿ ਪੱਛਮੀ ਨੇਤਾਵਾਂ ਵੱਲੋਂ ਫਲਸਤੀਨੀ ਰਾਜ ਦਾ ਸਮਰਥਨ ਕਰਨ ਦੇ ਫੈਸਲੇ ਨੂੰ ਹਮਾਸ ਦੁਆਰਾ ਇਨਾਮ ਵਜੋਂ ਵੇਖਿਆ ਜਾਵੇਗਾ। ਓਧਰ, ਪੰਜਾਬ ’ਚ ਕਰੀਬ ਇੱਕ ਲੱਖ ਏਕੜ ਫ਼ਸਲ ਹੜ੍ਹਾਂ ਦੀ ਲਪੇਟ ’ਚ ਆ ਗਈ ਹੈ ਅਤੇ ਅਜੇ ਵੀ ਹੜ੍ਹਾਂ ਦੀ ਮਾਰ ਰੁਕ ਨਹੀਂ ਰਹੀ ਹੈ। ਹੁਣ ਤੱਕ ਕਰੀਬ 150 ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਇਸਤੋਂ ਇਲਾਵਾ ਇਸ ਹਫਤੇ ਦੀਆਂ ਹੋਰ ਵੱਡੀਆਂ ਖਬਰਾਂ ਸੁਣੋ ਇਸ ਪੌਡਕਾਸਟ ਵਿੱਚ...