SBS Punjabi - ਐਸ ਬੀ ਐਸ ਪੰਜਾਬੀ

ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਵੱਲੋਂ ਅਪਰਾਧੀ ਗ਼ੈਰ-ਵੀਜ਼ਾ ਧਾਰਕਾਂ ਨੂੰ ਟਾਪੂ ਦੇਸ਼ 'ਨਾਰੂ' ਕੀਤਾ ਜਾਵੇਗਾ ਡਿਪੋਰਟ ਅ

ਮਨੁੱਖੀ ਅਧਿਕਾਰਾਂ ਦੇ ਸਮਰਥਕਾਂ ਨੇ ਸੰਸਦ ਵਿੱਚ ਨਵੇਂ ਦੇਸ਼ ਨਿਕਾਲੇ ਦੇ ਕਾਨੂੰਨਾਂ ਨੂੰ ਜਲਦਬਾਜ਼ੀ ਵਿੱਚ ਪਾਸ ਕਰਵਾਉਣ ਲਈ ਸੰਘੀ ਸਰਕਾਰ ਦੀ ਆਲੋਚਨਾ ਕੀਤੀ ਹੈ। ਪਿਛਲੇ ਹਫ਼ਤੇ, ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਟਾਪੂ ਦੇਸ਼ 'ਨਾਰੂ' ਨਾਲ ਇੱਕ ਡਿਪੋਰਟੇਸ਼ਨ ਸੌਦਾ ਕੀਤਾ, ਜਿਸਦੀ ਕੀਮਤ 30 ਸਾਲਾਂ ਵਿੱਚ 2.5 ਬਿਲੀਅਨ ਡਾਲਰ ਤੱਕ ਹੋ ਸਕਦੀ ਹੈ। ਓਧਰ, ਪੁਲਿਸ ਦਾ ਕਹਿਣਾ ਹੈ ਕਿ ਕਥਿਤ ਬੰਦੂਕਧਾਰੀ ਡੇਜ਼ੀ ਫ੍ਰੀਮੈਨ ਦੀ ਪਤਨੀ ਨੂੰ ਪੁਲਿਸ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ ਸੰਭਾਵੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਦੀ ਗੱਲ ਕਰੀਏ ਤਾਂ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ 4 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...