SBS Punjabi - ਐਸ ਬੀ ਐਸ ਪੰਜਾਬੀ

ਗੁੱਸੇ ਨਾਲ ਭਰੇ ਕਿਸਾਨਾਂ ਨੇ ਕਿਉਂ ਐਂਥਨੀ ਐਲਬਨੀਜ਼ੀ ਦਾ ਟ੍ਰੈਕਟਰਾਂ ‘ਤੇ ਕੀਤਾ ਪਿੱਛਾ?

ਵਿਕਟੋਰੀਆ ਦੇ ਪੇਂਡੂ ਖੇਤਰ ਬੈਲਾਰੈਟ ਵਿੱਚ ਸਾਲਾਨਾ ਬੁਸ਼ ਸਮਿੱਟ ਦੌਰਾਨ ਨਾਰਾਜ਼ ਕਿਸਾਨਾਂ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੇ ਕਾਫਲੇ ਦਾ ਟ੍ਰੈਕਟਰਾਂ ਨਾਲ ਪਿੱਛਾ ਕੀਤਾ ਅਤੇ ਵਿਕਟੋਰੀਅਨ ਪ੍ਰੀਮੀਅਰ ਜੈਸਿੰਟਾ ਐਲਨ ਦਾ ਵੀ ਰਾਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਰੋਕਿਆ। ਇਹ ਵਿਰੋਧ ਮੁੱਖ ਤੌਰ 'ਤੇ ਨਵੇਂ ਊਰਜਾ ਪ੍ਰੋਜੈਕਟਾਂ ਅਤੇ ਵਿਕਟੋਰੀਆ ਦੀ ਐਮਰਜੈਂਸੀ ਸਰਵਿਸਿਜ਼ ਲੇਵੀ ਦੇ ਖ਼ਿਲਾਫ ਸੀ। ਕਿਸਾਨਾਂ ਦਾ ਦਾਅਵਾ ਹੈ ਕਿ ਇਹ ਮੁੱਦਾ ਸਿਰਫ਼ ਪੈਸੇ ਦਾ ਨਹੀਂ, ਸਗੋਂ ਜ਼ਮੀਨ ਅਤੇ ਵਾਤਾਵਰਣ ਨਾਲ ਜੁੜੇ ਜਜ਼ਬਾਤਾਂ ਦਾ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਰਿਪੋਰਟ...