SBS Punjabi - ਐਸ ਬੀ ਐਸ ਪੰਜਾਬੀ

ਪਾਕਿਸਤਾਨ ਡਾਇਰੀ: ਅਮਰੀਕਾ ਵੱਲੋਂ ਬਲੋਚਿਸਤਾਨ ਲਿਬਰੇਸ਼ਨ ਆਰਮੀ 'ਵਿਦੇਸ਼ੀ ਅੱਤਵਾਦੀ ਸੰਗਠਨ' ਘੋਸ਼ਿਤ

ਅਮਰੀਕਾ ਨੇ ਸੋਮਵਾਰ 11 ਅਗਸਤ ਨੂੰ ਪਾਕਿਸਤਾਨ ਸਥਿਤ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐਲਏ) ਅਤੇ ਇਸ ਦੇ ਲੜਾਕੂ ਗਰੁੱਪ ਮਜੀਦ ਬ੍ਰਿਗੇਡ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਹੈ। ਵਿਦੇਸ਼ ਵਿਭਾਗ ਨੇ ਕਿਹਾ ਕਿ 2024 ਵਿੱਚ, ਬੀਐਲਏ ਨੇ ਕਰਾਚੀ ਹਵਾਈ ਅੱਡੇ ਅਤੇ ਗਵਾਦਰ ਪੋਰਟ ਅਥਾਰਟੀ ਕੰਪਲੈਕਸ ਨੇੜੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। 2025 ਵਿੱਚ ਇਸ ਸਮੂਹ ਨੇ ਬਲੋਚਿਸਤਾਨ ਤੋਂ ਆਉਣ ਵਾਲੀ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਅਗਵਾ ਕਰਨ ਦੀ ਜ਼ਿੰਮੇਵਾਰੀ ਵੀ ਲਈ ਸੀ, ਜਿਸ ਵਿੱਚ 31 ਨਾਗਰਿਕ ਅਤੇ ਸੁਰੱਖਿਆ ਕਰਮਚਾਰੀ ਮਾਰੇ ਗਏ ਸਨ। ਇਸ ਖ਼ਬਰ ਦਾ ਵਿਸਥਾਰ ਅਤੇ ਪਾਕਿਸਤਾਨ ਦੀਆਂ ਹੋਰ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...