SBS Punjabi - ਐਸ ਬੀ ਐਸ ਪੰਜਾਬੀ

ਪੰਜਾਬੀ ਪਹਿਚਾਣ ਨੂੰ ਗ੍ਰੈਫਿਟੀ ਰਾਹੀਂ ਮੈਲਬਰਨ ਦੀਆਂ ਕੰਧਾਂ ‘ਤੇ ਲਿਜਾਣ ਵਾਲੇ ਤਲਵਿੰਦਰ ਸਿੰਘ ਨਾਲ ਮੁਲਾਕਾਤ

ਤਲਵਿੰਦਰ ਸਿੰਘ ਜਦੋਂ ਬਚਪਨ ਵਿੱਚ ਕਾਪੀ ਦੇ ਪਿੱਛੇ ਵੱਖ-ਵੱਖ ਤਰੀਕਿਆਂ ਨਾਲ ਆਪਣਾ ਨਾਮ ਉਕੇਰਦੇ ਸੀ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਅੱਗੇ ਚੱਲ ਕੇ ਮੈਲਬਰਨ ਵਿੱਚ ਪੰਜਾਬੀ ਗ੍ਰੈਫਿਟੀ ਆਰਟਿਸਟ ਬਣ ਜਾਣਗੇ। ਚੰਡੀਗੜ ਤੋਂ ਮੈਲਬਰਨ ਆ ਕੇ ਵਸੇ ਤਲਵਿੰਦਰ ਦਾ ਮੰਨਣਾ ਹੈ ਕਿ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਗ੍ਰੈਫਿਟੀ ਰਾਹੀਂ ਵਿਸ਼ਵ ਪੱਧਰ ‘ਤੇ ਪਹੁੰਚਾਉਣ ਦੀ ਉਹ ਇੱਕ ਕੋਸ਼ਿਸ਼ ਕਰ ਰਹੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਤਲਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ 'ਗ੍ਰੈਫਿਟੀ' ਹਮੇਸ਼ਾ ਗੈਰ-ਕਾਨੂੰਨੀ ਨਹੀਂ ਹੁੰਦੀ ਹੈ, ਪੂਰੀ ਗੱਲਬਾਤ ਸੁਣੋ ਇਸ ਇੰਟਰਵਿਊ ਰਾਹੀਂ...