Radio Haanji Podcast

Radio Haanji

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

  1. HACE 6 H

    ਆਸਟ੍ਰੇਲੀਆ ਦੀ ਬਹੁ-ਪੱਖੀ ਸ਼ਖਸੀਅਤ ਡਾ: ਸਰਮੁਹੱਬਤ ਸਿੰਘ ਰੰਧਾਵਾ ਨਾਲ਼ ਵਿਸ਼ੇਸ਼ ਮੁਲਾਕਾਤ

    ਸੁਹਾਵੀ ਆਡੀਓ ਬੁੱਕਸ ਵਾਲ਼ੇ ਡਾ: ਸਰਮੁਹੱਬਤ ਸਿੰਘ ਰੰਧਾਵਾ ਨੂੰ ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਇੱਕ ਸਮਾਜਿਕ ਉੱਦਮੀ ਅਤੇ ਉੱਘੇ ਕਾਰੋਬਾਰੀ ਵਜੋਂ ਜਾਣਿਆ ਜਾਂਦਾ ਹੈ।   ਡਾ: ਰੰਧਾਵਾ ਨੇ ਆਪਣੇ ਸਹਿਯੋਗੀਆਂ ਦੀ ਮਦਦ ਨਾਲ਼ ਸੁਹਾਵੀ ਆਡੀਓਬੁੱਕਸ ਨਾਮ ਦੀ ਇੱਕ ਐਪ ਤਿਆਰ ਕੀਤੀ ਹੈ ਜਿਸ ਵਿੱਚ ਪੰਜਾਬੀ ਸਾਹਿਤ ਦੀਆਂ ਲਿਖਤਾਂ ਨੂੰ 'ਬੋਲਦੀਆਂ ਕਿਤਾਬਾਂ' ਦਾ ਰੂਪ ਦਿੱਤਾ ਗਿਆ ਹੈ।  ਰੇਡੀਓ ਹਾਂਜੀ ਨਾਲ਼ ਇੰਟਰਵਿਊ ਦੌਰਾਨ ਡਾ: ਰੰਧਾਵਾ ਨੇ ਦੱਸਿਆ ਕਿ ਗੁਰਮੁਖੀ ਅਤੇ ਸ਼ਾਹਮੁਖੀ ਦੀਆਂ ਦੀਵਾਰਾਂ ਮਿਟਾਉਣ ਹਿਤ ਇਹ ਇੱਕ ਵੱਡਾ ਕਾਰਜ ਹੈ ਜਿਸ ਪਿੱਛੇ ਉਨ੍ਹਾਂ ਦਾ ਮਕਸਦ ਆਪਣੇ ਦਸਵੰਧ ਨੂੰ ਇੱਕ ਚੰਗੇ ਕਾਰਜ ਲੇਖੇ ਲਾਓਣਾ ਹੈ ਨਾਕਿ ਕਿਸੇ ਤਰਾਂਹ ਦਾ ਪਰੋਫਿਟ ਕਮਾਉਣਾ।  ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬੀ ਦੇ ਬਹੁਤ ਸਾਰੇ ਲੇਖਕਾਂ ਨੇ ਸੁਹਾਵੀ ਆਡੀਓਬੁੱਕਸ ਦਾ ਖੁੱਲੇ ਦਿਲ ਨਾਲ ਸਵਾਗਤ ਕੀਤਾ ਓਥੇ ਭਾਸ਼ਾ ਵਿਭਾਗ ਪੰਜਾਬ (ਭਾਰਤ), ਪੰਜਾਬ ਇੰਸਟੀਚਿਊਟ ਆਫ ਲੈਂਗੁਏਜ, ਆਰਟ ਐਂਡ ਕਲਚਰ (ਪਾਕਿਸਤਾਨ) ਨੇ ਵੀ ਆਪਣੇ ਬੂਹੇ ਇਸ ਸੰਸਥਾ ਲਈ ਖੋਲ ਦਿੱਤੇ ਹਨ।  ਦੱਸਦੇ ਜਾਈਏ ਕਿ ਸੁਹਾਵੀ ਆਡੀਓਬੁੱਕਸ, ਏ-ਆਈ (AI) ਉੱਪਰ ਖੋਜ ਕਰਕੇ 'ਵਾਇਸ ਟੂ ਟੈਕਸਟ' ਤਕਨੀਕ ਨੂੰ ਪੰਜਾਬੀ ਭਾਸ਼ਾ ਵਿੱਚ ਵਿਕਸਿਤ ਕਰਨ ਹਿਤ ਵੀ ਨਿਰੰਤਰ ਕਾਰਜਸ਼ੀਲ ਹੈ। ਡਾ: ਰੰਧਾਵਾ ਨੇ ਕਿਹਾ ਕਿ ਉਹ ਪੰਜਾਬੀ ਭਾਸ਼ਾ ਦੇ ਸਾਹਿਤ ਨੂੰ ਸਮੇਂ ਦਾ ਹਾਣੀ ਬਣਦਿਆਂ ਦੇਖਣ ਲਈ ਤਤਪਰ ਹਨ - ਅਤੇ ਸਾਡੀ ਭਾਸ਼ਾ ਪੰਜ ਦਰਿਆਵਾਂ ਦੀ ਭਾਸ਼ਾ ਨਾ ਰਹਿਕੇ ਪੂਰੀ ਦੁਨੀਆਂ ਵਿੱਚ ਫੈਲੇ ਇਹ ਉਨ੍ਹਾਂ ਦਾ ਸੁਪਨਾ ਹੈ। ਡਾ. ਰੰਧਾਵਾ ਵਾਤਾਵਰਣ, ਸੱਭਿਆਚਾਰ ਅਤੇ ਸਮਾਜ ਪ੍ਰਤੀ ਵੀ ਸੁਹਿਰਦ ਹਨ। ਉਨ੍ਹਾਂ "ਲਿਟਲ ਬਿਗ ਸ਼ੈੱਡ" ਪ੍ਰੋਜੈਕਟ ਦੀ ਵੀ ਸ਼ੁਰੂਆਤ ਕੀਤੀ ਹੈ ਜੋ ਕਿ ਲੋਕਾਂ ਨੂੰ ਘੱਟ ਖਰੀਦਣ, ਚੀਜ਼ਾਂ ਉਧਾਰ ਲੈਣ, ਫਾਲਤੂ ਖਰੀਦੋ-ਫ਼ਰੋਖ਼ਤ ਨੂੰ ਘਟਾਉਣ ਅਤੇ ਸਥਾਨਕ ਭਾਈਚਾਰਿਆਂ ਦੀ ਸਹਾਇਤਾ ਕਰਨ ਲਈ ਇੱਕ 'ਔਨਲਾਈਨ ਸ਼ੇਅਰਿੰਗ' ਪਲੇਟਫਾਰਮ ਹੈ।  ਇੱਕ ਕਾਰੋਬਾਰੀ ਵਜੋਂ ਉਨ੍ਹਾਂ ਦਾ ਲੰਬੇ ਸਮੇਂ ਤੋਂ ਇੱਕ ਕਾਰ ਡਿਟੈਲਿੰਗ ਬਿਜ਼ਨੈੱਸ ਵੀ ਹੈ ਅਤੇ ਨਾਲ਼ੋ-ਨਾਲ਼ ਉਹ ਆਪਣੇ ਸਹਿਯੋਗੀ ਕਾਰੋਬਾਰੀਆਂ ਨਾਲ ਮਿਲਕੇ ਕਈ ‘ਹੈਲਥ ਐਂਡ ਫਿੱਟਨੈੱਸ ਜਿੱਮ’ ਵੀ ਚਲਾ ਰਹੇ ਹਨ।  ਡਾ. ਰੰਧਾਵਾ ਨੇ ਆਪਣੇ ਮਾਪਿਆਂ ਅਤੇ ਭੈਣ ਤੋਂ ਮਿਲ਼ੀ ਪ੍ਰੇਰਣਾ ਸਦਕਾ ਬਿਜ਼ਨਸ ਸਾਇੰਸ ਇੰਸਟੀਚਿਊਟ, ਲਕਸਮਬਰਗ ਅਤੇ ਲਿਓਨ ਯੂਨੀਵਰਸਿਟੀ, ਫਰਾਂਸ ਦੇ ਸਹਿਯੋਗ ਨਾਲ ਯੂਨੀਵਰਸਿਟੀ ਆਫ਼ ਟੈਕਨਾਲੋਜੀ ਸਿਡਨੀ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਵਿੱਚ RMIT ਯੂਨੀਵਰਸਿਟੀ, ਮੈਲਬੌਰਨ ਤੋਂ ਕੀਤੀ Executive MBA ਵੀ ਸ਼ਾਮਲ ਹੈ। ਡਾ: ਸਰਮੁਹੱਬਤ ਸਿੰਘ ਰੰਧਾਵਾ ਦੀ ਬਹੁ-ਪੱਖੀ ਸ਼ਖਸੀਅਤ ਬਾਰੇ ਹੋਰ ਜਾਨਣ ਲਈ ਰੇਡੀਓ ਹਾਂਜੀ ਤੋਂ ਡਾ: ਪ੍ਰੀਤਇੰਦਰ ਗਰੇਵਾਲ ਦੁਆਰਾ ਕੀਤੀ ਇਹ ਇੰਟਰਵਿਊ ਸੁਣੋ.....

    31 min
  2. HACE 6 H

    11 Sept, Laughter Therapy - Gautam Kapil - Mantaj Singh - Radio Haanji

    ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

    42 min
  3. HACE 1 DÍA

    Global Sikhs’ Founder Amarpreet Singh Shares Insights on Punjab Flood Relief

    ਰੇਡੀਓ ਹਾਂਜੀ ਦੇ ਇਸ ਹਿੱਸੇ ਵਿੱਚ ਅਸੀਂ ਗਲੋਬਲ ਸਿੱਖਸ ਦੇ ਸੰਸਥਾਪਕ ਅਮਰਪ੍ਰੀਤ ਸਿੰਘ ਨਾਲ ਗੱਲਬਾਤ ਕਰ ਰਹੇ ਹਾਂ ਜੋ ਆਪਣੀ ਸੰਸਥਾ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਪੰਜਾਬ ਦੇ ਹੜ੍ਹ ਰਾਹਤ ਕਾਰਜਾਂ ਵਿੱਚ ਆਪਣਾ ਬਣਦਾ-ਸਰਦਾ ਯੋਗਦਾਨ ਪਾ ਰਹੇ ਹਨ।  ਇਸ ਇੰਟਰਵਿਊ ਦੌਰਾਨ ਉਨ੍ਹਾਂ ਜਿੱਥੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਮੀਨੀ ਪੱਧਰ ਉੱਤੇ ਹੁੰਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਓਥੇ ਲੋਕਾਂ ਨੂੰ ਰਾਹਤ ਅਤੇ ਬਚਾਅ ਕੰਮਾਂ ਵਿੱਚ ਹਰ ਸੰਭਵ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।  ਜ਼ਿਕਰਯੋਗ ਹੈ ਕਿ ਗਲੋਬਲ ਸਿੱਖਸ ਸੰਸਥਾ ਦੇ ਨਾਲ-ਨਾਲ ਪ੍ਰਮੁੱਖ ਪੰਜਾਬੀ ਗਾਇਕ ਦਿਲਜੀਤ ਦੋਸਾਂਝ, ਮਨਕੀਰਤ ਔਲਖ ਅਤੇ ਅਦਾਕਾਰ ਰਣਦੀਪ ਹੁੱਡਾ ਵਰਗੀਆਂ ਹਸਤੀਆਂ ਵੱਲੋਂ ਵੀ ਭਾਵੁਕ ਸੰਦੇਸ਼ ਸਾਂਝੇ ਕੀਤੇ ਜਾ ਰਹੇ ਹਨ ਅਤੇ ਸਮੂਹ ਭਾਈਚਾਰੇ ਨੂੰ ਇਸ ਲੋੜ ਦੀ ਘੜੀ ਪੰਜਾਬ ਨਾਲ ਖੜ੍ਹਣ ਲਈ ਇੱਕਜੁੱਟ ਕੀਤਾ ਜਾ ਰਿਹਾ ਹੈ।  ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ.....

    25 min
  4. HACE 1 DÍA

    ਬੱਚਿਆਂ ਦੀ ਪਰਵਰਿਸ਼ ਨੂੰ ਲੈਕੇ ਆਉਂਦੀਆਂ ਚੁਣੌਤੀਆਂ ਸਬੰਧੀ ਬਲਦੇਵ ਸਿੰਘ ਮੱਟਾ ਦੇ ਮਾਹਿਰਾਨਾ ਸੁਝਾਅ

    ਬਲਦੇਵ ਸਿੰਘ ਮੱਟਾ, ਪ੍ਰਵਾਸੀ ਪਰਿਵਾਰਾਂ ਵਿੱਚ ਬੱਚਿਆਂ ਦੇ ਪਾਲਣ-ਪੋਸ਼ਣ, ਮਾਨਸਿਕ ਸਿਹਤ, ਪਤੀ-ਪਤਨੀ ਅਤੇ ਬਜ਼ੁਰਗਾਂ ਦਰਮਿਆਨ ਪਰਵਾਰਿਕ ਸਬੰਧਾਂ ਨੂੰ ਚੰਗੇ ਬਣਾਉਣ ਲਈ ਮਾਹਿਰਾਨਾ ਸੁਝਾਅ ਦੇਣ ਲਈ ਜਾਣੇ ਜਾਂਦੇ ਹਨ।  ਉਨ੍ਹਾਂ ਦੁਆਰਾ 1990 ਵਿੱਚ ਟਰਾਂਟੋ, ਕੈਨੇਡਾ ਵਿੱਚ ਸਥਾਪਿਤ ਕੀਤੀ ਗਈ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ (PCHS) ਹੁਣ ਆਸਟ੍ਰੇਲੀਆ ਵਿੱਚ ਵੀ ਯਤਨਸ਼ੀਲ ਹੈ। ਇਸੇ ਲੜ੍ਹੀ ਤਹਿਤ ਬਲਦੇਵ ਸਿੰਘ ਮੱਟਾ ਮੈਲਬੌਰਨ ਅਤੇ ਸਿਡਨੀ ਵਿੱਚ 13 ਸਤੰਬਰ ਤੋਂ ਸੈਮੀਨਾਰ/ਸੈਸ਼ਨ ਕਰਨ ਜਾ ਰਹੇ ਹਨ ਜਿਸ ਵਿੱਚ ਆਪ ਨੂੰ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਹੈ।  ਰੇਡੀਓ ਹਾਂਜੀ ਉੱਤੇ ਡਾ: ਪ੍ਰੀਤਇੰਦਰ ਗਰੇਵਾਲ ਦੁਆਰਾ ਉਨ੍ਹਾਂ ਨਾਲ਼ ਕੀਤੀ ਇਹ ਗੱਲਬਾਤ ਪ੍ਰਵਾਸੀ ਪੰਜਾਬੀ ਪਰਿਵਾਰਾਂ ਵਿੱਚ ਬੱਚਿਆਂ ਦੀ ਪਰਵਰਿਸ਼ ਨੂੰ ਲੈਕੇ ਆਉਂਦੀਆਂ ਚੁਣੌਤੀਆਂ ਅਤੇ ਉਹਨਾਂ ਦੇ ਸੰਭਾਵੀ ਹੱਲ ਉੱਤੇ ਕੇਂਦਰਿਤ ਹੈ।  ਬਲਦੇਵ ਸਿੰਘ ਮੱਟਾ ਦੇ ਆਸਟ੍ਰੇਲੀਅਨ ਟੂਰ ਅਤੇ ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ......

    39 min

Acerca de

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

También te podría interesar