SBS Punjabi - ਐਸ ਬੀ ਐਸ ਪੰਜਾਬੀ

ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਨੂੰ ਜਨਮ ਸ਼ਤਾਬਦੀ 'ਤੇ ਸ਼ਰਧਾਂਜਲੀ

ਪੰਜਾਬ ਦੇ ਕੀਟਸ ਵਜੋਂ ਜਾਣੇ ਜਾਂਦੇ ਸ਼ਿਵ ਕੁਮਾਰ ਬਟਾਲਵੀ ਜਨੂੰਨ, ਦਰਦ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਨੂੰ ਬਿਆਨ ਕਰਨ ਦਾ ਕੁਦਰਤੀ ਹੁਨਰ ਰੱਖਦੇ ਸਨ। ਸਿਰਫ 31 ਸਾਲਾਂ ਦੀ ਉਮਰ ਵਿੱਚ ਹੀ ਸਰਵਉੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਸ਼ਿਵ, ਸਿਰਫ 37 ਸਾਲ ਦੀ ਉਮਰ ਵਿੱਚ ਹੀ ਇਸ ਫਾਨੀ ਦੁਨਿਆ ਨੂੰ ਅਲਵਿਦਾ ਆਖ ਗਏ। ਸ਼ਿਵ ਕੁਮਾਰ ਦੇ ਇਸ ਛੋਟੇ ਪਰ ਬੇਹੱਦ ਰੌਚਕ ਜੀਵਨ ਤੇ ਝਾਤ ਪਾਉਂਦੀ ਇਹ ਸ਼ਰਧਾਂਜਲੀ, ਪੌਡਕਾਸਟ ਦੇ ਰੂਪ ਵਿੱਚ ਪੇਸ਼ ਹੈ...