ਬਾਲੀਵੁੱਡ ਗੱਪਸ਼ੱਪ: ਗੰਨੇ ਦੇ ਰੱਸ ਦੀ ਰੇਹੜੀ ਤੋਂ ਪੰਜਾਬੀ ਫ਼ਿਲਮਾਂ ਤੱਕ ਪਹੁੰਚਿਆ ਨੌਜਵਾਨ ਨਿਹਾਲਦੀਪ ਸਿੰਘ

ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਦਾ ਭੁਲੇਖਾ ਪਾਉਂਦਾ ਨੌਜਵਾਨ ਨਿਹਾਲਦੀਪ ਸਿੰਘ ਇੱਕ ਸਮੇਂ ਸੜਕ ਕਿਨਾਰੇ ਗੰਨੇ ਦੇ ਰੱਸ ਦੀ ਰੇਹੜੀ ਲੈ ਕੇ ਆਪਣੀ ਬੇਰੁਜ਼ਗਾਰੀ ਦੇ ਦਿਨ ਕੱਟ ਰਿਹਾ ਸੀ। ਪਰ ਹੁਣ ਉਸ ਦੇ ਸੋਸ਼ਲ ਮੀਡਿਆ ਉੱਤੇ ਲੱਖਾਂ ਫੋਲੋਵਰ ਹਨ ਅਤੇ ਹਾਲ ਹੀ ਵਿੱਚ ਉਸ ਨੂੰ ‘ਮਿਸਟਰ ਐਂਡ ਮਿਸਜ਼ 420’ ਵਿੱਚ ਅਦਾਕਾਰੀ ਕਰਨ ਦਾ ਮੌਕਾ ਵੀ ਮਿਲਿਆ ਹੈ। ਲੋਕ ਨਿਹਾਲਦੀਪ ਨੂੰ ‘ਰਾਜਸਥਾਨ ਦਾ ਐਮੀ ਵਿਰਕ’ ਕਹਿ ਕੇ ਕਾਫੀ ਪਿਆਰ ਦੇ ਰਹੇ ਹਨ ਚਾਹੇ ਉਹ ਸੋਸ਼ਲ ਮੀਡਿਆ ‘ਤੇ ਹੋਵੇ ਜਾਂ ਉਸ ਦੀ ਰੱਸ ਵਾਲੀ ਰੇਹੜੀ ਉੱਤੇ। ਫ਼ਿਲਮੀ ਦੁਨੀਆ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਸ ਹਫਤੇ ਦੀ ਬਾਲੀਵੁੱਡ ਗੱਪਸ਼ੱਪ।
資訊
- 節目
- 頻道
- 頻率每日更新
- 發佈時間2025年7月11日 上午1:11 [UTC]
- 長度6 分鐘
- 年齡分級兒少適宜