SBS Punjabi - ਐਸ ਬੀ ਐਸ ਪੰਜਾਬੀ

ਬਾਲੀਵੁੱਡ ਗੱਪਸ਼ੱਪ: 'ਸਰਦਾਰ ਜੀ-3' ਤੋਂ ਬਾਅਦ ਹੁਣ 'ਚੱਲ ਮੇਰਾ ਪੁੱਤ-4' ਦੀ ਰਿਲੀਜ਼ ਵੀ ਭਾਰਤ ਵਿੱਚ ਅਟਕੀ

ਦਿਲਜੀਤ ਦੋਸਾਂਝ ਦੀ ਫਿਲਮ 'ਸਰਦਾਰ ਜੀ-3' ਵਾਂਗ 'ਚੱਲ ਮੇਰਾ ਪੁੱਤ-4' ਵੀ ਕਈ ਪਾਕਿਸਤਾਨੀ ਅਦਾਕਾਰਾਂ ਦੀ ਸ਼ਮੂਲੀਅਤ ਕਾਰਨ ਚਰਚਾ ਵਿੱਚ ਹੈ। ਸੀਬੀਐਫਸੀ ਬੋਰਡ ਵੱਲੋਂ ਅਜੇ ਤੱਕ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਹਰੀ ਝੰਡੀ ਨਹੀਂ ਦਿੱਤੀ ਗਈ, ਵੈਸੇ ਨਿਰਮਾਤਾ ਵੱਲੋਂ ਇਸ ਫਿਲਮ ਨੂੰ ਪਹਿਲੀ ਅਗਸਤ ਵਾਲੇ ਦਿਨ ਰਿਲੀਜ਼ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਦੂਜੇ ਪਾਸੇ, ਅਨੁਪਮ ਖੇਰ ਦੀ ਨਵੀਂ ਫਿਲਮ 'ਤਨਵੀ ਦਾ ਗ੍ਰੇਟ' ਦੀ ਦਿੱਲੀ ਵਿੱਚ ਟੈਕਸ ਮੁਆਫੀ ਵੀ ਸੁਰਖੀਆਂ ਵਿੱਚ ਹੈ। ਇਹ ਅਤੇ ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਬਾਲੀਵੁੱਡ ਗੱਪਸ਼ੱਪ...