ਭਾਰਤੀਆਂ ਲਈ $25 ਵਾਲਾ 'ਲਾਟਰੀ ਵੀਜ਼ਾ', ਫੀਸਾਂ 'ਚ ਵਾਧਾ ਅਤੇ ਨਿਯਮਾਂ 'ਚ ਆ ਰਹੇ ਹੋਰ ਬਦਲਾਅ

ਨਵੇਂ ਵਿੱਤੀ ਸਾਲ ਦੇ ਸ਼ੁਰੂ ਹੋਣ ਨਾਲ ਤਕਰੀਬਨ ਹਰ ਖੇਤਰ ਵਿੱਚ ਅਹਿਮ ਤਬਦੀਲੀਆਂ ਆਈਆਂ ਹਨ ਅਤੇ ਮਾਈਗ੍ਰੇਸ਼ਨ ਸੈਕਟਰ ਵਿੱਚ ਵੀ ਬਹੁਤ ਸਾਰੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਇੱਕ ਵਾਰ ਫਿਰ ਤੋਂ ਭਾਰਤੀ ਪਾਸਪੋਰਟ ਵਾਲਿਆਂ ਲਈ ਆਸਟ੍ਰੇਲੀਅਨ ਸਰਕਾਰ ਨੇ 'ਲਾਟਰੀ ਵੀਜ਼ਾ' ਖੋਲ ਦਿੱਤਾ ਹੈ। ਇਸ ਤੋਂ ਇਲਾਵਾ ਜੇ ਤੁਸੀਂ ਬੇਹੱਦ ਪ੍ਰਤਿਭਾਸ਼ਾਲੀ ਵਿਅਕਤੀ ਹੋ ਤਾਂ ਤੁਸੀਂ 'ਨੈਸ਼ਨਲ ਇਨੋਵੇਸ਼ਨ ਵੀਜ਼ਾ' ਰਾਹੀਂ ਵੀ ਪੱਕੇ ਨਾਗਰਿਕ ਬਣ ਸਕਦੇ ਹੋ। ਵੀਜ਼ਾ ਫੀਸਾਂ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਨਾਲ ਹੀ ਨਿਯਮਾਂ ਵਿੱਚ ਹੋਰ ਬਹੁਤ ਸਾਰੇ ਬਦਲਾਅ ਵੀ ਸਾਹਮਣੇ ਆ ਰਹੇ ਹਨ। ਸਾਰੀ ਜਾਣਕਾਰੀ ਲਈ ਅਸੀਂ ਗੱਲਬਾਤ ਕੀਤੀ ਹੈ ਮਾਈਗ੍ਰੇਸ਼ਨ ਮਾਹਿਰ 'ਪੁਨੀਤ ਗੁਪਤਾ' ਦੇ ਨਾਲ ਜੋ ਤੁਸੀਂ ਇਸ ਇੰਟਰਵਿਊ ਰਾਹੀਂ ਸੁਣ ਸਕਦੇ ਹੋ...
Information
- Show
- Channel
- FrequencyUpdated Daily
- PublishedJuly 4, 2025 at 3:24 AM UTC
- Length14 min
- RatingClean