SBS Punjabi - ਐਸ ਬੀ ਐਸ ਪੰਜਾਬੀ

ਭਾਰਤੀ ਮੂਲ ਦੇ ਨੌਜਵਾਨ ’ਤੇ ਚਾਕੂ ਨਾਲ ਹਮਲਾ, ਪੁਲਿਸ ਵਲੋਂ ਚਾਰ ਹਮਲਾਵਰ ਗ੍ਰਿਫਤਾਰ

ਮੈਲਬੌਰਨ ਦੇ ਦੱਖਣ-ਪੱਛਮੀ ਇਲਾਕੇ ਦੇ ਇੱਕ ਸ਼ਾਪਿੰਗ ਸੈਂਟਰ ਦੇ ਬਾਹਰ ਅੱਲੜ ਮੁੰਡਿਆਂ ਦੇ ਇੱਕ ਸਮੂਹ ਵਲੋਂ ਚਾਕੂ ਨਾਲ ਕੀਤੇ ਹਮਲੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਸ਼ਿਨਾਖਤ 33 ਵਰ੍ਹਿਆਂ ਦੇ ਸੌਰਭ ਆਨੰਦ ਵਜੋਂ ਹੋਈ ਹੈ। ਸੌਰਭ ਆਨੰਦ ਅਲਟੋਨਾ ਮੀਡੋਜ਼ ਦੇ ਸੈਂਟਰਲ ਸਕੁਏਅਰ ਸ਼ਾਪਿੰਗ ਸੈਂਟਰ ਵਿੱਚ ਫਾਰਮੇਸੀ ਤੋਂ ਦਵਾਈ ਲੈਣ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ ਕਿ ਸ਼ਾਪਿੰਗ ਸੈਂਟਰ ਦੇ ਬਾਹਰ ਹੀ ਕੁਝ ਮੁੰਡਿਆਂ ਨੇ ਉਸ ੳੱਤੇ ਚਾਕੂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਓਧਰ ਪੁਲਿਸ ਨੇ ਇਸ ਘਟਨਾ ਨੂੰ ਹਥਿਆਰਬੰਦ ਡਕੈਤੀ ਅਤੇ ਗੰਭੀਰ ਹਮਲਾ ਦੱਸਿਆ ਹੈ ਤੇ ਮਾਮਲੇ ਵਿੱਚ 4 ਮੁੰਡਿਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...