SBS Punjabi - ਐਸ ਬੀ ਐਸ ਪੰਜਾਬੀ

ਮਨੁੱਖਤਾ ਦੀ ਮਿਸਾਲ: ਸਾਰਾਗੜ੍ਹੀ ਦੀ ਬਹਾਦੁਰ ਨਰਸ ਟੈਰੇਸਾ ਮੈਕਗ੍ਰਾਥ ਦੀ ਕਹਾਣੀ

1897 ਦੀ ਸਾਰਾਗੜ੍ਹੀ ਲੜਾਈ ਦੀ ਉਹ ਅਣਸੁਣੀ ਕਹਾਣੀ, ਜਿਸ ਵਿੱਚ ਆਇਰਿਸ਼-ਆਸਟ੍ਰੇਲੀਆਈ ਨੈਨੀ ਅਤੇ ਨਰਸ ਟੈਰੇਸਾ ਮੈਕਗ੍ਰਾਥ ਨੇ ਵਰ੍ਹਦੀਆਂ ਗੋਲੀਆਂ ਵਿਚਕਾਰ ਬਿਨਾਂ ਕਿਸੇ ਭੇਦਭਾਵ ਦੇ ਦੋਹਾਂ ਪਾਸਿਆਂ ਦੇ ਜ਼ਖਮੀਆਂ ਦੀ ਸੇਵਾ ਕੀਤੀ। ਆਪਣੀ ਇਸ ਨਿਡਰਤਾ ਅਤੇ ਸਮਰਪਣ ਲਈ, ਉਸਨੂੰ ਮਹਾਰਾਣੀ ਵਿਕਟੋਰੀਆ ਵੱਲੋਂ ਰੋਇਲ ਰੈੱਡ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ। ਟੈਰੇਸਾ ਦੀਆਂ ਸਿੱਖ ਸਿਪਾਹੀਆਂ ਪ੍ਰਤੀ ਸੇਵਾਵਾਂ ਬਾਰੇ ਉਸਦੇ ਰਿਸ਼ਤੇਦਾਰ, ਪ੍ਰੋਫੈਸਰ ਪੀਟਰ ਡਬਲਯੂ. ਹੈਲੀਗਨ ਨੇ ਖਾਸ ਤੌਰ ‘ਤੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕੀਤੀ ਹੈ। ਪੂਰੀ ਕਹਾਣੀ ਇਸ ਪੌਡਕਾਸਟ ਰਾਹੀਂ ਸੁਣੋ....