SBS Punjabi - ਐਸ ਬੀ ਐਸ ਪੰਜਾਬੀ

'ਵਿਸ਼ਵ ਜੰਗਾਂ ਦੇ ਅਣਗੌਲੇ ਸਿੱਖ ਸੂਰਮੇ': ਇਤਿਹਾਸਕਾਰ ਹਰਚੰਦ ਸਿੰਘ ਬੇਦੀ ਦੀ ਜ਼ੁਬਾਨੀ

ਹਰਚੰਦ ਸਿੰਘ ਬੇਦੀ, ਮਲੇਸ਼ੀਆ ਦੇ ਇੱਕ ਪ੍ਰਮੁੱਖ ਸਿੱਖ ਇਤਿਹਾਸਕਾਰ ਹਨ ਜੋ ਵਿਸ਼ਵ ਜੰਗਾਂ ਵਿੱਚ ਸਿੱਖ ਸੈਨਿਕਾਂ ਦੇ ਅਣਗੌਲੇ ਪਰ ਅਹਿਮ ਯੋਗਦਾਨਾਂ ਨੂੰ ਉਜਾਗਰ ਕਰਨ ਲਈ ਕੰਮ ਕਰ ਰਹੇ ਹਨ। ਉਹ ਦੋਵਾਂ ਵਿਸ਼ਵ ਯੁੱਧਾਂ 'ਤੇ ਲਿਖੇ ਆਪਣੇ ਲੇਖਾਂ ਅਤੇ ਪ੍ਰਦਰਸ਼ਨੀਆਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਹਾਲ ਹੀ ਵਿੱਚ ਉਹ ਮੈਲਬਰਨ ਆਏ ਸਨ, ਜਿੱਥੇ ਉਨ੍ਹਾਂ ਨੇ ANZAC ਅਤੇ ਹੋਰ ਅੰਤਰਰਾਸ਼ਟਰੀ ਫੌਜੀ ਬਲਾਂ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ। ਉਨ੍ਹਾਂ ਨਾਲ ਹੋਈ ਦਿਲਚਸਪ ਗੱਲਬਾਤ ਸੁਣਨ ਲਈ ਇਹ ਇੰਟਰਵਿਊ ਸੁਣੋ।