SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

  1. -3 H

    'ਸਾਹ' ਤੋਂ 'ਸੂਹੇ ਵੇ ਚੀਰੇ ਵਾਲਿਆ' ਤੱਕ: ਬੀਰ ਸਿੰਘ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ

    ਪੰਜਾਬੀ ਦੇ ਮਸ਼ਹੂਰ ਕਲਾਕਾਰ ਬੀਰ ਸਿੰਘ ਆਪਣੀ ਕਲਾ ਦਾ ਜਾਦੂ ਬਿਖੇਰਨ ਇਸ ਵਾਰ ਮੈਲਬਰਨ ਪਹੁੰਚੇ ਹਨ। ਇਸ ਦੌਰਾਨ ਐਸ ਬੀ ਐਸ ਪੰਜਾਬੀ ਨਾਲ ਮੁਲਾਕਤ ਕਰਦੇ ਹੋਏ ਗੀਤਕਾਰ ਅਤੇ ਗਾਇਕ ਬੀਰ ਸਿੰਘ ਨੇ ਆਪਣੇ ਕਈ ਮਕਬੂਲ ਗਾਣੇ, 'ਸਾਹ", 'ਤੂੰ ਤੇ ਮੈਂ', 'ਚੁੰਨੀ ਚੋਂ ਆਸਮਾਨ', ਸਰੋਤਿਆਂ ਸਾਹਮਣੇ ਪੇਸ਼ ਕੀਤੇ। ਗਾਇਕ ਤੋਂ ਫਿਲਮ ਲੇਖਕ ਅਤੇ ਪ੍ਰੋਡਿਊਸਰ ਬਣਨ ਜਾ ਰਹੇ ਬੀਰ ਸਿੰਘ ਨੇ ਆਪਣੀ ਆਉਣ ਵਾਲੀ ਫਿਲਮ 'ਸੂਹੇ ਵੇ ਚੀਰੇ ਵਾਲਿਆ' ਦੇ ਪਿੱਛੇ ਦੀ ਕਹਾਣੀ ਵੀ ਸਾਂਝੀ ਕੀਤੀ। ਇਸਤੋਂ ਇਲਾਵਾ ਬੀਰ ਸਿੰਘ ਨੇ ਇੱਕ ਵਾਕਿਆ ਸਾਂਝਾ ਕੀਤਾ ਜਦੋਂ ਉਹਨਾਂ ਨੂੰ ਧਮਕੀ ਭਰੇ ਫੋਨ ਵੀ ਆਏ ਸਨ। ਬੀਰ ਸਿੰਘ ਦੀਆਂ ਖਾਸ ਗੱਲਾਂਬਾਤਾਂ ਅਤੇ ਜ਼ਿੰਦਗੀ ਦੇ ਰੌਚਕ ਤੱਥਾਂ ਲਈ ਸੁਣੋ ਇਹ ਪੂਰੀ ਇੰਟਰਵਿਊ।

    22 min
  2. -1 J

    What is a Justice of the Peace? When do you need one? - 'ਜਸਟਿਸ ਆਫ਼ ਦਾ ਪੀਸ' ਕੀ ਹੁੰਦਾ ਹੈ ? ਤੁਹਾਨੂੰ ਇਸਦੀ ਲੋੜ ਕਦੋਂ ਹੁੰਦੀ ਹੈ?

    At some stage you will probably need help from a Justice of the Peace. It may be to prove your identity, to make an insurance claim or to certify copies of your legal documents in your language. JPs are trained volunteers who play a crucial role in the community by helping maintain the integrity of our legal system. So what exactly does a JP do and where can we find one when we need their services? - ਆਸਟ੍ਰੇਲੀਆ ਵਿੱਚ ਕਿਸੇ ਸਮੇਂ, ਤੁਹਾਨੂੰ ‘ਜਸਟਿਸ ਆਫ਼ ਦਾ ਪੀਸ’ ਯਾਨੀ ‘ਜੇਪੀ’ ਦੀ ਮਦਦ ਦੀ ਲੋੜ ਹੋ ਸਕਦੀ ਹੈ। ਇਹ ਬੀਮਾ ਦਾਅਵਾ ਕਰਨ, ਵਿਆਹ ਕਰਵਾਉਣ ਜਾਂ ਤਲਾਕ ਲੈਣ ਜਾਂ ਆਪਣੀ ਭਾਸ਼ਾ ਵਿੱਚ ਆਪਣੇ ਕਾਨੂੰਨੀ ਦਸਤਾਵੇਜ਼ਾਂ ਦੀ ਇੱਕ ਕਾਪੀ ਪਰਮਾਣਿਤ ਕਰਨ ਲਈ ਹੋ ਸਕਦਾ ਹੈ। ਜੇਪੀ, ਸਿਖਲਾਈ ਪ੍ਰਾਪਤ ਵਲੰਟੀਅਰ ਹੁੰਦੇ ਹਨ ਜੋ ਮਹੱਤਵਪੂਰਨ ਕਾਗਜ਼ੀ ਕਾਰਵਾਈਆਂ ਵਿੱਚ ਲੋਕਾਂ ਦੀ ਮਦਦ ਕਰਕੇ ਕਾਨੂੰਨੀ ਪ੍ਰਣਾਲੀ ਦਾ ਸਮਰਥਨ ਕਰਦੇ ਹਨ। ਉਹ ਦੇਸ਼ ਭਰ ਦੇ ਭਾਈਚਾਰਿਆਂ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਆਸਟ੍ਰੇਲੀਆ ਦੇ ਵਿੱਚ ਇੱਕ ਜੇਪੀ ਦਾ ਕੀ ਕੰਮ ਹੁੰਦਾ ਹੈ ਅਤੇ ਜਦੋਂ ਤੁਹਾਨੂੰ ਉਹਨਾਂ ਦੀਆਂ ਸੇਵਾਵਾਂ ਦੀ ਲੋੜ ਹੈ ਤਾਂ ਉਹ ਕਿਥੇ ਮਿਲ ਸਕਦੇ ਹਨ? ਇਸ ਪੌਡਕਾਸਟ ਰਾਹੀਂ ਇਸ ਸਬੰਧੀ ਜਾਣਕਾਰੀ ਹਾਸਿਲ ਕਰੋ।

    10 min
  3. -1 J

    ਬਾਬਾ ਫੌਜਾ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ, ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਐਲਾਨ

    ਬੀਤੀ 14 ਜੁਲਾਈ ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਵਿਸ਼ਵ ਪ੍ਰਸਿੱਧ ਉਮਰਦਰਾਜ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਿਆਸ (ਜਲੰਧਰ) ਵਿਖੇ ਐਤਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਉਚੇਚੇ ਤੌਰ ਉੇਤੇ ਹਾਜ਼ਰ ਹੋਏ। ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਫੌਜਾ ਸਿੰਘ ਦੇ ਮਹਾਨ ਯੋਗਦਾਨ ਨੂੰ ਸਤਿਕਾਰ ਭੇਟ ਕਰਦੇ ਹੋਏ ਸੂਬਾ ਸਰਕਾਰ ਉਨ੍ਹਾਂ ਦੇ ਪਿੰਡ ਦੇ ਸਕੂਲ ਦਾ ਨਾਮ ਬਾਬਾ ਫੌਜਾ ਸਿੰਘ ਦੇ ਨਾਮ 'ਤੇ ਰੱਖੇਗੀ ਅਤੇ ਪਿੰਡ ਦੇ ਸਟੇਡੀਅਮ ਅਤੇ ਸਪੋਰਟਸ ਕਾਲਜ, ਜਲੰਧਰ ਵਿੱਚ ਉਨ੍ਹਾਂ ਦੇ ਬੁੱਤ ਵੀ ਸਥਾਪਿਤ ਕੀਤੇ ਜਾਣਗੇ। ਯਾਦ ਰਹੇ ਕਿ ਫੌਜਾ ਸਿੰਘ ਹਮੇਸ਼ਾ ਪਗੜੀ ਪਹਿਨ ਕੇ ਮੈਰਾਥਨ ਵਿੱਚ ਹਿੱਸਾ ਲੈਂਦੇ ਸਨ ਅਤੇ ਉਨ੍ਹਾਂ ਆਪਣੀ ਜ਼ਿੰਦਾਦਿਲੀ ਅਤੇ ਜ਼ਜ਼ਬੇ ਨਾਲ ਦੁਨੀਆ ਭਰ ਵਿੱਚ ਅਨੇਕਾਂ ਕੀਰਤੀਮਾਨ ਸਥਾਪਿਤ ਕੀਤੇ ਸਨ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ

    6 min

Notes et avis

4,6
sur 5
9 notes

À propos

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Plus de contenus par SBS Audio

Pour écouter des épisodes au contenu explicite, connectez‑vous.

Recevez les dernières actualités sur cette émission

Connectez‑vous ou inscrivez‑vous pour suivre des émissions, enregistrer des épisodes et recevoir les dernières actualités.

Choisissez un pays ou une région

Afrique, Moyen‑Orient et Inde

Asie‑Pacifique

Europe

Amérique latine et Caraïbes

États‑Unis et Canada