ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖ਼ਬਰਾਂ ਦੇ ਨਾਲ ਪੰਜਾਬ ਦੀਆਂ ਕੁਝ ਅਹਿਮ ਖਬਰਾਂ ਦੀ ਜਾਣਕਾਰੀ ਵੀ ਹਾਸਿਲ ਕਰੋ। ਉੱਤਰੀ ਭਾਰਤ ਦੀਆਂ ਗਰਮੀਆਂ ‘ਚੋਂ ਆਸਟ੍ਰੇਲੀਆ ਦੀਆਂ ਸਰਦੀਆਂ ਵਿੱਚ ਆਉਣ ਵਾਲੇ ਬਜ਼ੁੁਰਗਾਂ ਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਸ ਸਬੰਧੀ ਇੱਕ ਰਿਪੋਰਟ ਵੀ ਹੈ ਇਸ ਪ੍ਰੋਗਰਾਮ ਦਾ ਹਿੱਸਾ। ਇਸ ਤੋਂ ਇਲਾਵਾ ਮੈਲਬਰਨ ਦੀ ਇੱਕ ਮਹਿਲਾ ਨੇ ਆਪਣੇ ਘਰ ਵਿੱਚ ਕੁਝ ਬਦਲਾਅ ਕਰ ਕੇ ਆਪਣੀ ਮੋਰਟਗੇਜ਼ 'ਤੇ ਵਿਆਜ ਦਰ ਨੂੰ 0.75 ਪ੍ਰਤੀਸ਼ਤ ਘਟਾਉਣ ਬਾਰੇ ਰਿਪੋਰਟ ਵੀ ਸੁਣੀ ਜਾ ਸਕਦੀ ਹੈ। ਪ੍ਰੋਗਰਾਮ ਦੇ ਆਖਰੀ ਹਿਸੇ ਵਿਚ 'ਹੇਟ ਸਪੀਚ' ਯਾਨੀ ਨਫ਼ਰਤ ਭਰੇ ਭਾਸ਼ਣ ਨੂੰ ਰੋਕਣ ਵਾਲੇ ਆਸਟ੍ਰੇਲੀਆ ਦੇ ਨਵੇਂ ਕਾਨੂੰਨ ਬਾਰੇ ਜਾਣਕਾਰੀ ਵੀ ਹੈ।
Информация
- Подкаст
- Канал
- ЧастотаЕжедневно
- Опубликовано9 июля 2025 г. в 01:31 UTC
- Длительность42 мин.
- ОграниченияБез ненормативной лексики