SBS Punjabi - ਐਸ ਬੀ ਐਸ ਪੰਜਾਬੀ

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ, ਚੜਦੇ ਪੰਜਾਬ ਦੀਆਂ ਅਹਿਮ ਖਬਰਾਂ ਦੀ ਪੇਸ਼ਕਾਰੀ ‘ਪੰਜਾਬੀ ਡਾਇਰੀ’ ਵੀ ਸਾਮਿਲ ਹੈ। ਰੂਹਾਨੀ ਬਰਕਤ ਦਵਾਉਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਤਿੰਨ ਮਿਲੀਅਨ ਡਾਲਰ ਠੱਗੇ ਜਾਣ ਨਾਲ ਸਬੰਧਿਤ ਇੱਕ ਰਿਪੋਰਟ ਵੀ ਸ਼ਾਮਿਲ ਹੈ। ਪੰਜਾਬੀ ਕਵੀ ਪ੍ਰੋ. ਪੂਰਨ ਸਿੰਘ ਦੀਆਂ ਕਾਵਿ ਰਚਨਾਵਾਂ ਉੱਤੇ ਪੀਐੱਚਡੀ ਕਰਨ ਵਾਲੇ ਡਾ. ਅਮਰੀਕ ਸਿੰਘ ਪੂਨੀ ਨਾਲ ਇੱਕ ਖਾਸ ਮੁਲਾਕਾਤ ਅਤੇ ਪ੍ਰੋਗਰਾਮ ਦੇ ਆਖਰੀ ਹਿੱਸੇ ਵਿਚ ਲੋਕਤੰਤਰ ਦੀ ਬਦਲਦੀ ਧਾਰਨਾ ਨਾਲ ਸਬੰਧਿਤ ਇੱਕ ਰਿਪੋਰਟ ਸ਼ਾਮਿਲ ਹੈ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।