SBS Punjabi - ਐਸ ਬੀ ਐਸ ਪੰਜਾਬੀ

'ਸੁਪਨੇ ਵਰਗਾ ਲੱਗ ਰਿਹਾ': ਵਾਇਰਲ ਵੀਡੀਓ ਵਾਲੇ ਪੋਸਟਮੈਨ ਗੁਰਪ੍ਰੀਤ ਸਿੰਘ ਨਾਲ ਗੱਲਬਾਤ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਗੁਰਸਿੱਖ ਪੋਸਟਮੈਨ ਬ੍ਰਿਸਬੇਨ ਦੀ ਇੱਕ ਮਹਿਲਾ ਦੇ ਘਰ ਪਾਰਸਲ ਡਿਲੀਵਰ ਕਰਨ ਸਮੇਂ ਉਸਦੀਆਂ ਤਾਰ ‘ਤੇ ਸੁੱਕਣੇ ਪਈਆਂ ਚਾਦਰਾਂ ਸੰਭਾਲਦਾ ਹੈ। ਐਸ ਬੀ ਐਸ ਪੰਜਾਬੀ ਵੱਲੋਂ ਇਸ ਵਾਇਰਲ ਵੀਡੀਓ ‘ਤੇ ਵੈਰਿਟੀ ਵੈਂਡਲ ਅਤੇ ਪੋਸਟੀ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ। ਦੋਵਾਂ ਨੂੰ ਬਹੁਤ ਹੈਰਾਨੀ ਹੈ ਪਰ ਉਹ ਖੁਸ਼ ਵੀ ਹਨ ਕਿ ਇੱਕ ਛੋਟੀ ਜਿਹੀ ਚੀਜ਼ ਨਾਲ ਉਹ ਬਹੁਤ ਸਾਰੇ ਲੋਕਾਂ ਤੱਕ ਇੱਕ ਚੰਗਾ ਸੁਣੇਹਾ ਭੇਜ ਸਕੇ ਹਨ।