SBS Punjabi - ਐਸ ਬੀ ਐਸ ਪੰਜਾਬੀ

'ਸਾਹ' ਤੋਂ 'ਸੂਹੇ ਵੇ ਚੀਰੇ ਵਾਲਿਆ' ਤੱਕ: ਬੀਰ ਸਿੰਘ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ

ਪੰਜਾਬੀ ਦੇ ਮਸ਼ਹੂਰ ਕਲਾਕਾਰ ਬੀਰ ਸਿੰਘ ਆਪਣੀ ਕਲਾ ਦਾ ਜਾਦੂ ਬਿਖੇਰਨ ਇਸ ਵਾਰ ਮੈਲਬਰਨ ਪਹੁੰਚੇ ਹਨ। ਇਸ ਦੌਰਾਨ ਐਸ ਬੀ ਐਸ ਪੰਜਾਬੀ ਨਾਲ ਮੁਲਾਕਤ ਕਰਦੇ ਹੋਏ ਗੀਤਕਾਰ ਅਤੇ ਗਾਇਕ ਬੀਰ ਸਿੰਘ ਨੇ ਆਪਣੇ ਕਈ ਮਕਬੂਲ ਗਾਣੇ, 'ਸਾਹ", 'ਤੂੰ ਤੇ ਮੈਂ', 'ਚੁੰਨੀ ਚੋਂ ਆਸਮਾਨ', ਸਰੋਤਿਆਂ ਸਾਹਮਣੇ ਪੇਸ਼ ਕੀਤੇ। ਗਾਇਕ ਤੋਂ ਫਿਲਮ ਲੇਖਕ ਅਤੇ ਪ੍ਰੋਡਿਊਸਰ ਬਣਨ ਜਾ ਰਹੇ ਬੀਰ ਸਿੰਘ ਨੇ ਆਪਣੀ ਆਉਣ ਵਾਲੀ ਫਿਲਮ 'ਸੂਹੇ ਵੇ ਚੀਰੇ ਵਾਲਿਆ' ਦੇ ਪਿੱਛੇ ਦੀ ਕਹਾਣੀ ਵੀ ਸਾਂਝੀ ਕੀਤੀ। ਇਸਤੋਂ ਇਲਾਵਾ ਬੀਰ ਸਿੰਘ ਨੇ ਇੱਕ ਵਾਕਿਆ ਸਾਂਝਾ ਕੀਤਾ ਜਦੋਂ ਉਹਨਾਂ ਨੂੰ ਧਮਕੀ ਭਰੇ ਫੋਨ ਵੀ ਆਏ ਸਨ। ਬੀਰ ਸਿੰਘ ਦੀਆਂ ਖਾਸ ਗੱਲਾਂਬਾਤਾਂ ਅਤੇ ਜ਼ਿੰਦਗੀ ਦੇ ਰੌਚਕ ਤੱਥਾਂ ਲਈ ਸੁਣੋ ਇਹ ਪੂਰੀ ਇੰਟਰਵਿਊ।