SBS Punjabi - ਐਸ ਬੀ ਐਸ ਪੰਜਾਬੀ

ਖ਼ਬਰਨਾਮਾ: ਆਸਟ੍ਰੇਲੀਆ 'ਚ ਡੁੱਬਣ ਕਾਰਨ ਮੌਤਾਂ ਰਿਕਾਰਡ ਪੱਧਰ 'ਤੇ, ਇੱਕ ਤਿਹਾਈ ਤੋਂ ਵੱਧ ਗਿਣਤੀ ਪ੍ਰਵਾਸੀਆਂ ਦੀ

ਇਸ ਸਾਲ ਦੀ ਨੈਸ਼ਨਲ ਡਰਾਊਨਿੰਗ ਰਿਪੋਰਟ ਦਰਸਾਉਂਦੀ ਹੈ ਕਿ ਵਿਦੇਸ਼ਾਂ ਵਿੱਚ ਪੈਦਾ ਹੋਏ ਲੋਕ ਚਿੰਤਾਜਨਕ ਗਿਣਤੀ ਵਿੱਚ ਡੁੱਬ ਰਹੇ ਹਨ। ਪਿਛਲੇ 12 ਮਹੀਨਿਆਂ ਵਿੱਚ 357 ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋਏ ਜੋ ਪਿਛਲੇ 10 ਸਾਲਾਂ ਦੇ ਔਸਤ ਨਾਲੋਂ 27 ਪ੍ਰਤੀਸ਼ਤ ਵੱਧ ਹੈ। ਇਨ੍ਹਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਲੋਕ ਵਿਦੇਸ਼ਾਂ ਵਿੱਚ ਪੈਦਾ ਹੋਏ ਸਨ। ਓਧਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਉੱਤੇ ਸੂਬੇ ਦੇ 55 ਲੱਖ ਲੋਕਾਂ ਨੂੰ ਮਿਲ ਰਿਹਾ ਮੁਫ਼ਤ ਰਾਸ਼ਨ ਬੰਦ ਕਰਨ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਗਾਇਆ ਹੈ। ਉਹਨਾਂ ਨੇ ਇਸ ਬਾਰੇ ਸੂਬੇ ਦੇ ਲੋਕਾਂ ਦੇ ਨਾਮ ਖੁੱਲ੍ਹਾ ਪੱਤਰ ਲਿਖਿਆ ਹੈ। ਇਸ ਖ਼ਬਰ ਦਾ ਵਿਸਥਾਰ ਅਤੇ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...