SBS Punjabi - ਐਸ ਬੀ ਐਸ ਪੰਜਾਬੀ

ਖ਼ਬਰਨਾਮਾ: ਬੰਗਲਾਦੇਸ਼ੀ ਹਵਾਈ ਸੈਨਾ ਦਾ ਜਹਾਜ਼ ਸਕੂਲ ਕੈਂਪਸ ਨਾਲ ਟਕਰਾਇਆ, ਘੱਟੋ-ਘੱਟ 20 ਲੋਕਾਂ ਦੀ ਮੌਤ ਤੇ ਹੋਰ ਖਬਰਾਂ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਇੱਕ ਫੌਜੀ ਜਹਾਜ਼ ਦੇ ਇਕ ਕਾਲਜ ਅਤੇ ਸਕੂਲ ਕੈਂਪਸ ਵਿੱਚ ਕਰੈਸ਼ ਹੋਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਦੇਸ਼ ਦੇ ਪਿਛਲੇ ਕਈ ਦਹਾਕਿਆਂ ਵਿੱਚ ਸਭ ਤੋਂ ਵੱਡਾ ਹਵਾਈ ਹਾਦਸਾ ਮੰਨਿਆ ਜਾ ਰਿਹਾ ਹੈ। ਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਸੋਮਵਾਰ ਨੂੰ ਵਾਪਰੀ ਇਸ ਦੁਰਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਜਤਾਈ ਹੈ। ਓਧਰ ਭਾਰਤ ਵਿੱਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮੈਡੀਕਲ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੋਰ ਕਿਹੜੀਆਂ ਹਨ ਆਸਟ੍ਰੇਲੀਆਈ ਅਤੇ ਕੌਮਾਂਤਰੀ ਖਬਰਾਂ, ਸੁਣੋ ਇਸ ਪੌਡਕਾਸਟ ਰਾਹੀਂ...