SBS Punjabi - ਐਸ ਬੀ ਐਸ ਪੰਜਾਬੀ

ਖ਼ਬਰਨਾਮਾ: ਰਿਜ਼ਰਵ ਬੈਂਕ ਨੇ ਦਰਾਂ ਘਟਾ ਕੇ 3.6 ਫ਼ੀਸਦੀ ਕੀਤੀਆਂ, ਪੰਜਾਬ ਸਰਕਾਰ ਦਾ ਲੈਂਡ ਪੂਲਿੰਗ ‘ਤੇ ਯੂ-ਟਰਨ ਤੇ ਹੋਰ ਖ

ਰਿਜ਼ਰਵ ਬੈਂਕ ਨੇ ਅਧਿਕਾਰਤ ਨਕਦ ਦਰ ਵਿੱਚ 0.25 ਫ਼ੀਸਦੀ ਦੀ ਕਟੌਤੀ ਕੀਤੀ ਹੈ, ਜਿਸਦੀ ਵਿਆਪਕ ਉਮੀਦ ਕੀਤੀ ਜਾ ਰਹੀ ਸੀ। ਇਹ ਪਿਛਲੇ ਛੇ ਮਹੀਨਿਆਂ ਵਿੱਚ ਤੀਜੀ ਕਟੌਤੀ ਹੈ ਅਤੇ ਇਸ ਨਾਲ ਵਿਆਜ ਦਰ ਘੱਟ ਕੇ 3.6 ਪ੍ਰਤੀਸ਼ਤ ਹੋ ਗਈ ਹੈ। ਇਸਦਾ ਮਤਲਬ ਹੈ ਕਿ ਔਸਤਨ ਕਰਜ਼ੇ 'ਤੇ ਮੋਰਗੇਜ ਕਿਸ਼ਤਾਂ ਵਿੱਚ ਪ੍ਰਤੀ ਮਹੀਨਾ ਲਗਭਗ 90 ਡਾਲਰ ਦੀ ਕਮੀ ਆਵੇਗੀ। ਓਧਰ, ਪੰਜਾਬ ਸਰਕਾਰ ਨੇ ਇੱਕ ਯੂ-ਟਰਨ ਲੈਂਦਿਆਂ 'ਲੈਂਡ ਪੂਲਿੰਗ ਨੀਤੀ' ਵਾਪਸ ਲੈ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਟਵੀਟ ਕਰਦਿਆਂ ਇਸ ਨੂੰ ਪੰਜਾਬ ਦੇ ਲੋਕਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦੱਸਿਆ ਹੈ। ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ..