SBS Punjabi - ਐਸ ਬੀ ਐਸ ਪੰਜਾਬੀ

ਖ਼ਬਰਨਾਮਾ: ਸਰਕਾਰ ਵੱਲੋਂ ਆਪਣੇ ਮੁੱਖ ਚੋਣ ਵਾਅਦਿਆਂ ਤਹਿਤ ਵਿਦਿਆਰਥੀ ਕਰਜ਼ ਮਾਫੀ ਬਿਲ ਪਾਸ

ਤਿੰਨ ਮਿਲੀਅਨ ਆਸਟ੍ਰੇਲੀਆਈ ਵਿਦਿਆਰਥੀਆਂ ਨੂੰ ਹੁਣ ਆਪਣੇ ਸਿੱਖਿਆ ਲਈ ਲਏ ਕਰਜ਼ੇ ਵਿੱਚ ਰਾਹਤ ਮਿਲੇਗੀ, ਕਿਉਂਕਿ ਲੇਬਰ ਸਰਕਾਰ ਦਾ 'ਸਟੂਡੈਂਟ ਲੋਨ' ਮਾਫੀ ਬਿਲ ਅੱਜ ਸੰਸਦ ਵਿੱਚ ਪਾਸ ਹੋ ਗਿਆ ਹੈ। ਅਲਬਨੀਜ਼ੀ ਸਰਕਾਰ ਨੇ ਇਹ ਬਿਲ ਪਿਛਲੇ ਹਫ਼ਤੇ ਆਪਣੀ ਪਹਿਲੀ ਤਰਜੀਹ ਵਜੋਂ ਪੇਸ਼ ਕੀਤਾ ਸੀ। ਇਹ ਕਦਮ ਲੋਕਲ ਵਿਦਿਆਰਥੀਆਂ ਉੱਤੇ ਆਰਥਿਕ ਬੋਝ ਘਟਾਉਣ ਅਤੇ ਕਰਜ਼ ਵਾਪਸੀ ਪ੍ਰਕਿਰਿਆ ਨੂੰ ਸੁਖਾਲ਼ਾ ਬਣਾਉਣ ਦੀ ਕੋਸ਼ਿਸ਼ ਹੈ।ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ....