Footprints- (Punjabi Podcast)

Satbir Singh Noor
Footprints- (Punjabi Podcast)

Footprints ਨਕਸ਼ ਢੂੰਡਦੀ ਉਹ ਭਟਕਣ ਹੈ ਜੋ ਆਪਣੇ ਆਪ ਨੂੰ ਲੱਭਣ, ਪਛਾਨਣ ਤੇ ਸਿਆਨਣ ਦੇ ਯਤਨ ਵਿਚ ਕਦੇ ਨਵੇਂ ਭਰਮ ਬੁਣਦੀ ਹੈ, ਕਦੇ ਪਰਛਾਵਿਆਂ ਚ ਪਿਘਲਦੀ ਹੈ ਤੇ ਕਦੇ ਪੁਰਸਲਾਤਾਂ ਦੇ ਆਰ ਪਾਰ ਨਿਕਲ ਜਾਂਦੀ ਹੈ। ਸਮੇਂ ਦੇ ਪਾਰ ਦੀ ਦੁਨੀਆਂ ਸੁਪਨਾਉਂਦੀ ਤੇ ਕਦੇ ਹਕੀਕਤ ਦੀ ਮਿੱਟੀ ਨਾਲ ਲਿਬੜਦੀ। ਇਹ ਭਟਕਣ ਸਾਡੀ ਸਾਰਿਆਂ ਦੀ ਹੈ ਤੁਹਾਡੀ ਮੇਰੀ। ਇਹ ਉਹ ਸਵਾਲ ਨੇ ਜਿੰਨਾਂ ਦੇ ਜਵਾਬ ਨਹੀਂ ਹੁੰਦੇ, ਬਸ ਉਹਨਾਂ ਦੀ ਤਲਾਸ਼ ਹੁੰਦੀ ਹੈ। ਮੈਂ ਵੀ ਉਸੇ ਤਲਾਸ਼ ਦੀ ਭਟਕਣ ਵਿਚ ਹਾਂ। ਇਕਾਂਤ ਚ ਬੈਠ ਕੇ ਸੁਣਨਾ/ ਸੋਚਣਾ ਸ਼ਾਇਦ ਆਪਾਂ ਤਲਾਸ਼ ਦੇ ਇਸ ਸਫਰ ਵਿੱਚ ਇਕ ਦੂਜੇ ਨੂੰ ਮਿਲ ਪਈਏ। -ਸਤਿਬੀਰ - Created by Satbir Singh Noor For more: https://linktr.ee/satbirnoor

  1. Episode 36: The Mad Man (Prof. Puran Singh)

    2023. 04. 29.

    Episode 36: The Mad Man (Prof. Puran Singh)

    (ਸਵਾਮੀ ਅੰਤਰ ਨੀਰਵ) *ਅਨੁਵਾਦਕ ਨੇ ‘ਭੇਤ’ ਨੂੰ ‘ਭੇਦ’ ਲਿਖਿਆ ਹੈ।ਭੇਦ ਯਾਨੀ ਵਖਰੇਵਾਂ ਜਿਵੇਂ ਰੰਗ-ਭੇਦ, ਨਸਲ-ਭੇਦ; ਜਦੋਂ ਕਿ ਪੂਰਨ ਸਿੰਘ ਰਹੱਸ ਯਾਨੀ ‘ਭੇਤ’ ਦੀ ਗੱਲ ਕੀਤੀ ਹੈ। *ਦੂਜਾ ਸ਼ਿਵਦੀਪ ਨੇ ‘grey locks’ ਜਿਸਦਾ ਅੰਗਰੇਜ਼ੀ ਵਿੱਚ ਅਰਥ ‘ਚਿੱਟੇ ਵਾਲ’ ਹਨ; ਨੂੰ ‘ਸਲੇਟੀ ਤਾਲੇ’ ਲਿਖਿਆ ਹੈ। ਉਹ ਵੀ ਇੱਕ ਨਹੀਂ ਦੋ ਦੋ ਥਾਂਵਾਂ ਤੇ। *Grey locks ਯਾਨੀ “ਸਲੇਟੀ ਤਾਲਿਆਂ” ਵੱਲ ਮੇਰਾ ਧਿਆਨ ਮਨਦੀਪ ਔਲਖ, ਜਗਵਿੰਦਰ ਜੋਧੇ ਨੇ ਦਿਵਾਇਆ ਸੀ; ਸਰਬਜੀਤ ਗਰਚੇ ਨੇ ਵੀ। ਮੈਂ ਇਹ ਸ਼ਿਵਦੀਪ ਨਾਲ਼ ਸਾਂਝਾ ਵੀ ਕੀਤਾ ਸੀ। ਉਹ ਗੱਲ ਟਾਲ ਗਿਆ ਸੀ ।‘ਪਾਗਲ’ ਸ਼ਬਦ ਸੰਸਕ੍ਰਿਤ ਚੋ ਆਇਆ ਹੈ। ਇਹਦੇ ਗੱਗੇ ਦੇ ਪੈਰ ਹੇਠਾਂ ਬਿੰਦੀ ਨਹੀਂ ਹੁੰਦੀ; ਇਹ ‘ਪਾਗ਼ਲ’ ਨਹੀਂ ਹੁੰਦਾ। *ਮੈਂ ਆਸ ਕਰਦਾ ਰਿਹਾ ਕਿ ਪ੍ਰੀਪੋਇਟਕ ਦੇ ਅਗਲੇ ਅੰਕ ਵਿੱਚ ਸੰਪਾਦਕ ਆਪਣੀ ਭੁੱਲ ਦੀ ਖਿਮਾ ਮੰਗ ਕੇ ਕੀਤੀ ਗ਼ਲਤੀ ਦਾ ਸੁਧਾਰ ਪਾਠਕਾਂ ਸਾਹਮਣੇ ਧਰੇਗਾ । ਜੇ ਮੈਂ ਗ਼ਲਤ ਨਾਂਹ ਹੋਵਾਂ ਤਾਂ ਅਜਿਹਾ ਅਜੇ ਤੱਕ ਨਹੀਂ ਹੋਇਆ। *ਹੁਣ ਤਿੰਨ ਹੀ ਸੰਭਾਵਨਾਵਾਂ ਦਿਸਦੀਆਂ ਹਨ: ਜਾਂ ਤਾਂ ਇਹ ਨੀਯਤਨ  ਕੀਤੀ  ਸਿਰੇ ਦੀ ਸਾਹਿਤਕ ਬੇਈਮਾਨੀ ਹੈਹੋ ਸਕਦਾ ਹੈ ਕਿ ਉਹਨੂੰ ਅਜੇ ਵੀ ਭੇਤ ਅਤੇ ਭੇਦ ਵਿਚਲਾ ਭੇਦ ਸਮਝ ਨਾਂਹ ਆਇਆ ਹੋਵੇ।ਹੋ ਸਕਦਾ ਹੈ ਕਿ ਉਹ ਅਜੇ ਵੀ Grey locks ਨੂੰ ਸਲੇਟੀ ਤਾਲੇ ਹੀ ਮੰਨਦਾ ਹੋਵੇ। * ਭੂਮਿਕਾ ਪੜ੍ਹਦਿਆਂ ਸਾਫ਼ ਦਿਸਦਾ ਹੈ ਕਿ ਅਨੁਵਾਦਕ ਬਿਨਾਂ ਪੂਰਨ ਸਿੰਘ ਦੀ ਕਵਿਤਾ ਨੂੰ ਸਮਝਦਿਆਂ ਉਹਦਾ ਨਾਂ ਵਰਤ ਕੇ ਆਪਣੇ ਆਪ ਨੂੰ ਵਡਿਆਉਣ ਦੀ ਕਾਹਲ਼ ਵਿੱਚ ਲੱਗਦਾ ਹੈ। Copyright Disclaimer: Original Poem Written by Prof Puran Singh (The Himalayan Pines) Translation-1 (Shivdeep) Published in Prepoetic Punjabi Magazine-3 (www.prepoetic.com) Translation-2 (Swami Antar Neerav) Posted on Social Media Narrated by: Satbir Singh Noor Follow us: https://linktr.ee/satbirnoor

    12분

소개

Footprints ਨਕਸ਼ ਢੂੰਡਦੀ ਉਹ ਭਟਕਣ ਹੈ ਜੋ ਆਪਣੇ ਆਪ ਨੂੰ ਲੱਭਣ, ਪਛਾਨਣ ਤੇ ਸਿਆਨਣ ਦੇ ਯਤਨ ਵਿਚ ਕਦੇ ਨਵੇਂ ਭਰਮ ਬੁਣਦੀ ਹੈ, ਕਦੇ ਪਰਛਾਵਿਆਂ ਚ ਪਿਘਲਦੀ ਹੈ ਤੇ ਕਦੇ ਪੁਰਸਲਾਤਾਂ ਦੇ ਆਰ ਪਾਰ ਨਿਕਲ ਜਾਂਦੀ ਹੈ। ਸਮੇਂ ਦੇ ਪਾਰ ਦੀ ਦੁਨੀਆਂ ਸੁਪਨਾਉਂਦੀ ਤੇ ਕਦੇ ਹਕੀਕਤ ਦੀ ਮਿੱਟੀ ਨਾਲ ਲਿਬੜਦੀ। ਇਹ ਭਟਕਣ ਸਾਡੀ ਸਾਰਿਆਂ ਦੀ ਹੈ ਤੁਹਾਡੀ ਮੇਰੀ। ਇਹ ਉਹ ਸਵਾਲ ਨੇ ਜਿੰਨਾਂ ਦੇ ਜਵਾਬ ਨਹੀਂ ਹੁੰਦੇ, ਬਸ ਉਹਨਾਂ ਦੀ ਤਲਾਸ਼ ਹੁੰਦੀ ਹੈ। ਮੈਂ ਵੀ ਉਸੇ ਤਲਾਸ਼ ਦੀ ਭਟਕਣ ਵਿਚ ਹਾਂ। ਇਕਾਂਤ ਚ ਬੈਠ ਕੇ ਸੁਣਨਾ/ ਸੋਚਣਾ ਸ਼ਾਇਦ ਆਪਾਂ ਤਲਾਸ਼ ਦੇ ਇਸ ਸਫਰ ਵਿੱਚ ਇਕ ਦੂਜੇ ਨੂੰ ਮਿਲ ਪਈਏ। -ਸਤਿਬੀਰ - Created by Satbir Singh Noor For more: https://linktr.ee/satbirnoor

무삭제판 에피소드를 청취하려면 로그인하십시오.

이 프로그램의 최신 정보 받기

프로그램을 팔로우하고, 에피소드를 저장하고, 최신 소식을 받아보려면 로그인하거나 가입하십시오.

국가 또는 지역 선택

아프리카, 중동 및 인도

아시아 태평양

유럽

라틴 아메리카 및 카리브해

미국 및 캐나다