SBS Punjabi - ਐਸ ਬੀ ਐਸ ਪੰਜਾਬੀ

ਅੰਡਰ-19 ਆਸਟ੍ਰੇਲੀਆ ਟੀਮ ਲਈ ਚੁਣੇ ਗਏ 17 ਸਾਲਾ ਆਰੀਅਨ ਸ਼ਰਮਾ ਨੇ 2018 ਵਿੱਚ ਹੀ ਪੋਸਟਰ ਤੇ ਲਿੱਖ ਦਿੱਤਾ ਸੀ ਆਪਣਾ ਭਵਿੱਖ

ਹਾਲ ਹੀ ਵਿੱਚ ਐਲਾਨੀ ਗਈ ਆਸਟ੍ਰੇਲੀਅਨ ਅੰਡਰ-19 ਕ੍ਰਿਕੇਟ ਟੀਮ ਵਿੱਚ ਭਾਰਤੀ ਮੂਲ ਦੇ ਤਿੰਨ ਖਿਡਾਰੀ ਸ਼ਾਮਿਲ ਹਨ। ਵਿਕਟੋਰੀਆ 'ਚ ਮੈਲਬਰਨ ਦੇ ਵੌਲਰਟ ਦੇ ਰਹਿਣ ਵਾਲੇ ਆਰੀਅਨ ਸ਼ਰਮਾ ਇਹਨਾਂ ਵਿੱਚੋਂ ਇੱਕ ਹਨ। ਪੰਜਾਬ ਦੇ ਗੜਸ਼ੰਕਰ ਨਾਲ ਸਬੰਧ ਰੱਖਦੇ ਆਰੀਅਨ ਸੱਜੇ ਹੱਥ ਨਾਲ ਬੱਲੇਬਾਜ਼ੀ ਅਤੇ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਦੇ ਹਨ। ਆਰੀਅਨ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ, ਕ੍ਰਿਕੇਟ ਵਿੱਚ ਆਪਣੇ ਸਫਰ, ਮਾਈਂਡਸੈਟ ਅਤੇ ਹੋਰ ਕਈ ਪਹਿਲੂਆਂ ਤੇ ਚਰਚਾ ਕੀਤੀ। ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।