SBS Punjabi - ਐਸ ਬੀ ਐਸ ਪੰਜਾਬੀ

'ਡਾਇਬੀਟੀਜ਼ ਵੀਕ 2025': ਪ੍ਰਵਾਸੀਆਂ ਵਿੱਚ ਵੱਧ ਰਿਹਾ ਸ਼ੱਕਰ ਰੋਗ, ਕੀ ਹਨ ਕਾਰਨ ਅਤੇ ਕਿਵੇਂ ਕਰੀਏ ਬਚਾਅ

ਡਾਇਬੀਟੀਜ਼ ਆਸਟ੍ਰੇਲੀਆ ਮੁਤਾਬਿਕ ਇੱਥੇ ਡਾਇਬਟੀਜ਼ ਜਾਂ ਸ਼ੂਗਰ ਇੱਕ ਮਹਾਂਮਾਰੀ ਬਣ ਚੁੱਕੀ ਹੈ। ਇਹ ਬਿਮਾਰੀ ਸਿਹਤ ਪ੍ਰਣਾਲੀ ਨੂੰ ਹਰ ਸਾਲ $9.1ਬਿਲੀਅਨ ਡਾਲਰ ਦਾ ਭਾਰੀ ਨੁਕਸਾਨ ਪਹੁੰਚਾ ਰਹੀ ਹੈ। ਇਹ ਅੰਕੜਾ ਪਹਿਲਾਂ ਦੇ ਅੰਦਾਜ਼ੇ ਨਾਲੋਂ ਲਗਭਗ ਤਿੰਨ ਗੁਣਾ ਵੱਧ ਚੁੱਕਾ ਹੈ। ਇਸ ਬਿਮਾਰੀ ਨਾਲ ਨਜਿੱਠਣ ਵਾਲੇ ਲੋਕਾਂ ਵਿੱਚੋਂ ਇੱਕ ਵੱਡਾ ਨੰਬਰ ਪ੍ਰਵਾਸੀਆਂ ਦਾ ਹੈ, ਜਿਨ੍ਹਾਂ ਵਿੱਚ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ। ਸ਼ੂਗਰ ਜਾਂ ਡਾਇਬਟੀਜ਼ ਨੂੰ ਕਾਬੂ ਕਰਣ ਅਤੇ ਰੋਕਣ ਦੇ ਸੁਝਾਅ ਸੰਬੰਧੀ ਐਸ ਬੀ ਐਸ ਪੰਜਾਬੀ ਨੇ ਕੈਨਬਰਾ ਤੋਂ ਡਾਇਬੀਟੀਜ਼ ਐਜੂਕੇਟਰ ਅਤੇ ਕਲੀਨਿਕਲ ਨਰਸ ਹਰਦਰਸ਼ਨ ਕੰਗ ਜੀ ਨਾਲ ਗੱਲਬਾਤ ਕੀਤੀ। ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ....