SBS Punjabi - ਐਸ ਬੀ ਐਸ ਪੰਜਾਬੀ

ਪੰਜਾਬ ਸਰਕਾਰ ਨੇ ਵਾਪਿਸ ਲਈ ਵਿਵਾਦਿਤ ‘ਲੈਂਡ ਪੂਲਿੰਗ ਸਕੀਮ’

ਪੰਜਾਬ ਸਰਕਾਰ ਵਲੋਂ ਐਲਾਨੀ ਗਈ ‘ਲੈਂਡ ਪੂਲਿੰਗ ਸਕੀਮ’ ਦਾ ਚਹੁੰ ਪਾਸਿਉਂ ਤਿੱਖਾ ਵਿਰੋਧ ਹੋਣ ਤੋਂ ਬਾਅਦ ਹੁਣ ਇਹ ਨੀਤੀ ਵਾਪਿਸ ਲੈ ਲਈ ਹੈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਇਸ ਸਕੀਮ ਦੇ ਫਾਇਦੇ ਗਿਣਾ ਰਹੇ ਸਨ ਅਤੇ ਇਸ ‘ਲੈਂਡ ਪੂਲਿੰਗ ਸਕੀਮ’ ਖਿਲਾਫ ਉਠ ਰਹੀਆਂ ਆਵਾਜ਼ਾਂ ਨੂੰ ਉਨ੍ਹਾਂ ਵਲੋਂ ਗੁਮਰਾਹਕੁੰਨ ਪ੍ਰਚਾਰ ਵੀ ਦੱਸਿਆ ਜਾ ਰਿਹਾ ਸੀ ਪਰ ਕਿਸਾਨਾਂ ਵਲੋਂ ਕੀਤੇ ਜਾ ਰਹੇ ਤਿੱਖੇ ਵਿਰੋਧ ਦੇ ਚਲਦਿਆਂ ਮਜਬੂਰਨ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਿਸ ਲੈਣਾ ਪੈ ਗਿਆ ਹੈ। ਇਸ ਸਕੀਮ ਬਾਰੇ ਅਤੇ ਪੂਰੇ ਘਟਨਾਕ੍ਰਮ ਸਬੰਧੀ ਹੋਰ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ...