Radio Haanji Podcast

ਬੱਚਿਆਂ ਦੀ ਪਰਵਰਿਸ਼ ਨੂੰ ਲੈਕੇ ਆਉਂਦੀਆਂ ਚੁਣੌਤੀਆਂ ਸਬੰਧੀ ਬਲਦੇਵ ਸਿੰਘ ਮੱਟਾ ਦੇ ਮਾਹਿਰਾਨਾ ਸੁਝਾਅ

ਬਲਦੇਵ ਸਿੰਘ ਮੱਟਾ, ਪ੍ਰਵਾਸੀ ਪਰਿਵਾਰਾਂ ਵਿੱਚ ਬੱਚਿਆਂ ਦੇ ਪਾਲਣ-ਪੋਸ਼ਣ, ਮਾਨਸਿਕ ਸਿਹਤ, ਪਤੀ-ਪਤਨੀ ਅਤੇ ਬਜ਼ੁਰਗਾਂ ਦਰਮਿਆਨ ਪਰਵਾਰਿਕ ਸਬੰਧਾਂ ਨੂੰ ਚੰਗੇ ਬਣਾਉਣ ਲਈ ਮਾਹਿਰਾਨਾ ਸੁਝਾਅ ਦੇਣ ਲਈ ਜਾਣੇ ਜਾਂਦੇ ਹਨ। 

ਉਨ੍ਹਾਂ ਦੁਆਰਾ 1990 ਵਿੱਚ ਟਰਾਂਟੋ, ਕੈਨੇਡਾ ਵਿੱਚ ਸਥਾਪਿਤ ਕੀਤੀ ਗਈ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ (PCHS) ਹੁਣ ਆਸਟ੍ਰੇਲੀਆ ਵਿੱਚ ਵੀ ਯਤਨਸ਼ੀਲ ਹੈ। ਇਸੇ ਲੜ੍ਹੀ ਤਹਿਤ ਬਲਦੇਵ ਸਿੰਘ ਮੱਟਾ ਮੈਲਬੌਰਨ ਅਤੇ ਸਿਡਨੀ ਵਿੱਚ 13 ਸਤੰਬਰ ਤੋਂ ਸੈਮੀਨਾਰ/ਸੈਸ਼ਨ ਕਰਨ ਜਾ ਰਹੇ ਹਨ ਜਿਸ ਵਿੱਚ ਆਪ ਨੂੰ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਹੈ। 

ਰੇਡੀਓ ਹਾਂਜੀ ਉੱਤੇ ਡਾ: ਪ੍ਰੀਤਇੰਦਰ ਗਰੇਵਾਲ ਦੁਆਰਾ ਉਨ੍ਹਾਂ ਨਾਲ਼ ਕੀਤੀ ਇਹ ਗੱਲਬਾਤ ਪ੍ਰਵਾਸੀ ਪੰਜਾਬੀ ਪਰਿਵਾਰਾਂ ਵਿੱਚ ਬੱਚਿਆਂ ਦੀ ਪਰਵਰਿਸ਼ ਨੂੰ ਲੈਕੇ ਆਉਂਦੀਆਂ ਚੁਣੌਤੀਆਂ ਅਤੇ ਉਹਨਾਂ ਦੇ ਸੰਭਾਵੀ ਹੱਲ ਉੱਤੇ ਕੇਂਦਰਿਤ ਹੈ। 

ਬਲਦੇਵ ਸਿੰਘ ਮੱਟਾ ਦੇ ਆਸਟ੍ਰੇਲੀਅਨ ਟੂਰ ਅਤੇ ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ......