SBS Punjabi - ਐਸ ਬੀ ਐਸ ਪੰਜਾਬੀ

'ਮੈਂ ਹਰ ਸ਼ੈਲੀ ਲਈ ਆਪਣੀ ਗਾਇਕੀ 'ਚ ਮਿਹਨਤ ਕੀਤੀ ਹੈ ਤਾਂ ਜੋ ਮੈਨੂੰ ਇੱਕ ਵਿੱਚ ਟਾਈਪਕਾਸਟ ਨਾ ਕੀਤਾ ਜਾਵੇ:' ਕੋਕ ਸਟੂਡੀਓ

ਲਾਹੌਰ, ਪਾਕਿਸਤਾਨ ਤੋਂ ਇੱਕ ਸੰਗੀਤਕਾਰ ਦੇ ਪੁੱਤਰ, ਕਾਸ਼ਿਫ ਅਲੀ ਖ਼ਾਨ ਨੇ ਸੰਗੀਤ ਦੀ ਦੁਨੀਆ ਵਿੱਚ ਵੱਡਾ ਨਾਮ ਕਮਾਇਆ ਹੈ। 'ਕੋਕ ਸਟੂਡੀਓ' ਵਿੱਚ ਆਪਣੇ ਗੀਤ 'ਸ਼ਾਮਾਂ ਪੈ ਗਈਆਂ' ਤੋਂ ਮਸ਼ਹੂਰ ਕਾਸ਼ਿਫ਼ ਨੇ ਭਾਰਤ 'ਚ ਬਾਲੀਵੁੱਡ ਅਤੇ ਪਾਕਿਸਤਾਨ ਲਈ ਬਹੁਤ ਸਾਰੇ ਗੀਤ ਗਾਏ ਹਨ। ਹਾਲ ਹੀ ਵਿੱਚ ਮੈਲਬੌਰਨ ਫੇਰੀ ਦੌਰਾਨ ਗਾਇਕ ਅਤੇ ਗੀਤਕਾਰ ਕਾਸ਼ਿਫ ਅਲੀ ਨੇ ਐਸਬੀਐਸ ਪੰਜਾਬੀ ਨਾਲ ਖ਼ਾਸ ਗੱਲਬਾਤ ਕੀਤੀ। ਪੰਜਾਬੀਅਤ ਪ੍ਰਤੀ ਖਾਸ ਮੁਹੱਬਤ ਰੱਖਣ ਵਾਲੇ ਕਾਸ਼ਿਫ਼ ਅਲੀ ਨਾਲ ਪੂਰੀ ਗੱਲਬਾਤ ਪੰਜਾਬੀ 'ਚ ਸੁਣੋ...