SBS Punjabi - ਐਸ ਬੀ ਐਸ ਪੰਜਾਬੀ

ਸੰਗੀਤ, ਰਿਵਾਇਤ ਤੇ ਯਾਦਾਂ - ਮਾਸਟਰ ਸਲੀਮ ਨਾਲ ਯਾਦਗਾਰ ਜੁਗਲਬੰਦੀ, ਸ਼ੇਰ ਮੀਆਂ ਦਾਦ ਖਾਨ ਸਾਹਿਬ ਦੀਆਂ ਬੇਮਿਸਾਲ ਗੱਲਾ

ਪਾਕਿਸਤਾਨ ਤੋਂ ਪ੍ਰਸਿੱਧ ਕਵਾਲ ਅਤੇ ਲੋਕ ਗਾਇਕ ਸ਼ੇਰ ਮੀਆਂ ਦਾਦ ਖਾਨ ਸਾਹਿਬ ਨੇ ਐਸ ਬੀ ਐਸ ਪੰਜਾਬੀ ਦੇ ਮੈਲਬਰਨ ਸਟੂਡੀਓ ਪਹੁੰਚ ਕੇ ਕਈ ਪ੍ਰਸਿੱਧ ਕਵਾਲੀਆਂ ਗਾਈਆਂ ਅਤੇ ਕਵਾਲੀ ਦੀ ਬਣਤਰ ਬਾਰੇ ਵੀ ਦੱਸਿਆ। ਇਸ ਦੌਰਾਨ ਉਹਨਾਂ ਨੇ ਆਪਣੇ ਪਰਿਵਾਰਿਕ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਸਾਲ 2005 ਵਿੱਚ ਉਹ ਜਲੰਧਰ ਸ਼ਹਿਰ ਵਿੱਚ ਆਪਣੇ ਪੁਰਖਿਆਂ ਦੀ ਜਗਾ ਵੇਖਣ ਪਹੁੰਚੇ ਸਨ ਜਿੱਥੋਂ ਉਹਨਾਂ ਦੇ ਸੰਗੀਤਕ ਘਰਾਣੇ ਦੀ ਸ਼ੁਰੂਆਤ ਹੋਈ ਸੀ। ਖਾਨ ਸਾਹਿਬ ਨੇ ਮਾਸਟਰ ਸਲੀਮ ਨਾਲ ਆਪਣੀ 'ਕੋਲੈਬੋਰੇਸ਼ਨ' ਬਾਰੇ ਵੀ ਗੱਲਬਾਤ ਕੀਤੀ। ਖਾਨ ਸਾਹਿਬ ਦੀਆਂ ਮਜ਼ੇਦਾਰ ਗੱਲਾਂ ਲਈ ਸੁਣੋ ਇਹ ਇੰਟਰਵਿਊ...