ਕਈ ਗੱਲਾਂ ਕਾਰਨ ਸਾਡਾ ਦਿਮਾਗ ਇਕ ਅਦਭੁੱਤ ਅੰਗ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਵਿਚੋਂ ਇਕ ਇਹ ਹੈ ਕਿ ਇਹ ਦਰਦ ਮਹਿਸੂਸ ਨਹੀਂ ਕਰਦਾ ਕਿਉਂਕਿ ਇਸਦੇ ਟਿਸ਼ੂਆਂ ਵਿੱਚ ਦਰਦ ਨੂੰ ਸੰਚਾਰਿਤ ਕਰਨ ਵਾਲੇ ਨੋਸਿਸੈਪਟਰ ਨਹੀਂ ਹੰੁਦੇ। ਨਿਊਰੋਸਰਜਨ ਇਸਦੀ ਇਸ ਵਿਸ਼ੇਸ਼ਤਾ ਦੀ ਵਰਤੋਂ ਮਰੀਜ਼ ਦੇ ਜਾਗਦੇ ਸਮੇਂ ਸਰਜਰੀ ਕਰਨ ਲਈ ਕਰਦੇ ਹਨ।
ਸਰੀਰਕ ਦਰਦ ਅਤੇ ਸੁੱਖ ਦਿਮਾਗ ਦੀ ਨਿਰਪੱਖ ਅਵਸਥਾ ਨਾਲ ਤੁਲਨਾ ਕਰਨ ਦਾ ਪਰਿਣਾਮ ਹਨ। ਅਜਿਹੀ ਹੀ ਨਿਰਪੱਖ ਅਵਸਥਾ ਮਾਨਸਿਕ ਪੱਧਰ ਉੱਤੇ ਵੀ ਹੰੁਦੀ ਹੈ, ਜਿਸ ਨਾਲ ਤੁਲਨਾ ਦੀ ਵਜ੍ਹਾ ਕਾਰਨ ਮਾਨਸਿਕ ਪੀੜ ਅਤੇ ਸੁੱਖ ਦਾ ਅਨੁਭਵ ਹੰੁਦਾ ਹੈ। ਇਹ ਪਿੱਠਭੂਮੀ ਸਾਨੂੰ ਇਹ ਸਮਝਾਉਣ ਵਿੱਚ ਮੱਦਦ ਕਰੇਗੀ, ਜੋ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਜਦੋਂ ਯੋਗ ਦੇ ਅਭਿਆਸ ਨਾਲ ਸੰਜਮ ਵਿੱਚ ਆਇਆ ਮਨ ਸਥਿਰ ਹੋ ਜਾਂਦਾ ਹੈ, ਅਤੇ ਜਿਸ ਵਿੱਚ ਉਹ ਅਪਣੇ ਖੁਦ ਨੂੰ ਆਪਣੇ ਆਪ ਵਿੱਚ ਵੇਖਦਾ ਹੈ, ਤਾਂ ਉਹ ਆਤਮ ਸੰਤੁਸ਼ਟ ਹੰੁਦਾ ਹੈ (6.20)।
ਮੂਲ ਕੁੰਜੀ ਸਥਿਰ ਹੋਣਾ ਹੈ। ਸਦਾ ਅਪਣੇ ਡਗਮਗਾਉਂਦੇ ਜਾਂ ਅਸਥਿਰ ਮਨ ਨੂੰ ਸਥਿਰ ਕਰਨਾ ਹੈ। ਇਸ ਨੂੰ ਪ੍ਰਾਪਤ ਕਰਨ ਲਈ ਸ੍ਰੀ ਕਿ੍ਰਸ਼ਨ ਸੰਜਮ ਦਾ ਸੁਝਾਅ ਦਿੰਦੇ ਹਨ। ਸੰਜਮ ਦਾ ਅਰਥ ਭਾਵਨਾਵਾਂ ਦਾ ਦਮਨ ਜਾਂ ਉਨ੍ਹਾਂ ਦੀ ਅਭਿਵਿਅਕਤੀ ਕਰਨਾ ਨਹੀਂ ਹੈ। ਇਹ ਉਨ੍ਹਾਂ ਨੂੰ ਜਾਗਰੂਕਤਾ ਦੇ ਮਾਧਿਅਮ ਰਾਹੀਂ ਸਾਖਸ਼ੀ ਬਣ ਕੇ ਦੇਖਣਾ ਹੈ, ਜਿਸ ਨੂੰ ਅਸੀਂ ਬੀਤੀਆਂ ਹੋਈਆਂ ਸਥਿਤੀਆਂ ਦਾ ਵਿਸ਼ਲੇਸ਼ਣ ਕਰਕੇ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ। ਅੰਤ ਵਿੱਚ ਇਹ ਆਪਣੇ ਆਪ ਨੂੰ ਹਰ ਥਾਂ ਤੇ ਆਪਣੇ ਆਪਦੇ ਰੂਪ ਵਿੱਚ ਦੇਖਣਾ ਹੈ।
ਇਕ ਵਾਰ ਜਦੋਂ ਅਸੀਂ ਸੰਜਮ ਦੀ ਇਸ ਕਲਾ ਵਿੱਚ ਮੁਹਾਰਤ ਹਾਸਲ ਕਰ ਲੈਂਦੇ ਹਾਂ ਤਾਂ ਅਸੀਂ ਉਸ ਨਿਰਪੱਖ ਬਿੰਦੂ ਜਾਂ ਸਰਵ ਉੱਚ ਆਨੰਦ ਤੱਕ ਪਹੰੁਚਣ ਲਈ ਸੁੱਖ ਅਤੇ ਦੁੱਖ ਦੇ ਧਰੁਵੀਤਾ ਨੂੰ ਪਾਰ ਕਰ ਜਾਂਦੇ ਹਾਂ। ਇਸ ਸੰਬੰਧੀ ਸ੍ਰੀ ਕਿ੍ਰਸ਼ਨ ਕਹਿੰਦੇ ਹਨ, ‘‘ਜਦੋਂ ਉਹ ਉਸ ਪਰਮ ਆਨੰਦ ਨੂੰ ਜਾਣ ਜਾਂਦਾ ਹੈ, ਜੋ ਇੰਦਰੀਆਂ ਦੀ ਸਮਝ ਤੋਂ ਪਰੇ ਹੈ, ਅਤੇ ਕੇਵਲ ਬੁੱਧੀ ਦੁਆਰਾ ਹੀ ਜਾਣਿਆ ਜਾ ਸਕਦਾ ਹੈ, ਤਾਂ ਇਕ ਵਾਰ ਸਥਾਪਿਤ ਹੋ ਜਾਣ ਤੋਂ ਬਾਦ ਉਹ ਅਸਲੀਅਤ ਤੋਂ ਕਦੇ ਵੀ ਡਗਮਗਾਉਂਦਾ ਨਹੀਂ (6.21)।
ਇਹ ਪਰਮ ਆਨੰਦ ਇੰਦਰੀਆਂ ਤੋਂ ਪਾਰ ਹੈ। ਉਸ ਅਵਸਥਾ ਵਿੱਚ ਸਵਾਦੀ ਭੋਜਨ ਜਾਂ ਪ੍ਰਸ਼ੰਸਾ ਆਦਿ ਦੀ ਲੋੜ ਨਹੀਂ ਹੰੁਦੀ। ਸੰਜੋਗ ਨਾਲ ਅਸੀਂ ਸਾਰੇ ਹੀ ਇਸ ਆਨੰਦ ਦਾ ਅਨੁਭਵ ਨਿਸ਼ਕਾਮ ਕਰਮ ਦੇ ਛਿਣਾਂ ਵਿੱਚ ਜਾਂ ਧਿਆਨ ਦੇ ਛਿਣਾਂ ਵਿੱਚ ਕਰਦੇ ਹਾਂ। ਇਹ ਉਨ੍ਹਾਂ ਨੂੰ ਪਛਾਣਨ ਅਤੇ ਪ੍ਰਗਟਾਉਣ ਦੇ ਬਾਰੇ ਵਿੱਚ ਹੈ।
Information
- Show
- FrequencyUpdated Daily
- PublishedFebruary 10, 2025 at 4:50 PM UTC
- Length4 min
- Season7
- Episode117
- RatingClean