ਐਸ ਬੀ ਐਸ ਮੈਡੀਟੇਸ਼ਨ ਪ੍ਰੋਗਰਾਮ

ਆਓ ਐਸ ਬੀ ਐਸ ਦੇ ਮੈਡੀਟੇਸ਼ਨ ਪ੍ਰੋਗਰਾਮ ਨਾਲ ਜੁੜ ਕੇ ਧਿਆਨ ਦੀਆਂ ਵਿਧੀਆਂ ਸਿੱਖੀਏ

ਮੈਡੀਟੇਸ਼ਨ, ਧਿਆਨ ਦੀਆਂ ਵਿਧੀਆਂ ਅਤੇ ਦਿਲ ਤੇ ਦਿਮਾਗ ਨੂੰ ਤਰ੍ਹੋ-ਤਾਜ਼ਾ ਕਰਨ ਵਾਲੇ ਯੋਗ ਆਸਨ - ਤੁਸੀਂ ਅਜਿਹੇ ਅਭਿਆਸਾਂ ਬਾਰੇ ਕਦੇ ਨਾ ਕਦੇ ਜ਼ਰੂਰ ਸੁਣਿਆ ਹੋਵੇਗਾ। ਹੋ ਸਕਦਾ ਹੈ ਕਿ ਤੁਸੀਂ ਸੋਹਣੀ ਸਿਹਤ ਅਤੇ ਮਨ ਨੂੰ ਸ਼ਾਂਤ ਰੱਖਣ ਲਈ ਇਹ ਅਭਿਆਸ ਕੀਤੇ ਵੀ ਹੋਣ ਅਤੇ ਜੇਕਰ ਤੁਸੀਂ ਅਜਿਹਾ ਕੁੱਝ ਕਰਨ ਬਾਰੇ ਸੋਚ ਰਹੇ ਹੋ ਤਾਂ ਆਓ ਐਸ ਬੀ ਐਸ ਦੇ ਨਾਲ ਦੁਨੀਆ ਭਰ ਦੇ ਚੋਣਵੇਂ ਪ੍ਰਸਿੱਧ ਮੈਡੀਟੇਸ਼ਨ ਅਭਿਆਸ ਕਰਨ ਦੀ ਕੋਸ਼ਿਸ਼ ਕਰੀਏ।