ਐਸ ਬੀ ਐਸ ਮੈਡੀਟੇਸ਼ਨ ਪ੍ਰੋਗਰਾਮ

ਚੀਗੋਂਗ: ਆਓ ਚੀਨ ਦੇ ਇਸ ਪ੍ਰਾਚੀਨ ਅਭਿਆਸ ਨਾਲ ਸਾਹ ‘ਤੇ ਨਿਯੰਤਰਣ ਕਰਨਾ ਸਿੱਖੀਏ

ਚੀਗੋਂਗ ਚੀਨ ਦੀ ਇੱਕ ਪ੍ਰਾਚੀਨ ਧਿਆਨ ਦੀ ਵਿਧੀ ਹੈ। ਚੀਗੋਂਗ ਦਾ ਚੀਨੀ ਭਾਸ਼ਾ ਵਿੱਚ ਅਰਥ ‘ਸਾਹ’ ਜਾਂ ‘ਸਾਹ ਉੱਤੇ ਕੰਮ ਕਰਨਾ’ ਹੈ। ਇਹ ਇੱਕ ਦਿਮਾਗੀ ਮੈਡੀਟੇਸ਼ਨ ਅਭਿਆਸ ਹੈ। ਇਹ ਅਭਿਆਸ ਸ਼ੁਰੂ ਕਰਨ ਲਈ ਕੁਰਸੀ ਜਾਂ ਗੱਦੀ ਉੱਤੇ ਆਰਾਮ ਨਾਲ ਬੈਠ ਜਾਓ।