ਐਸ ਬੀ ਐਸ ਮੈਡੀਟੇਸ਼ਨ ਪ੍ਰੋਗਰਾਮ

ਵਾਇਆਪਾ ਵੁਰਕ: ਆਓ ਆਸਟ੍ਰੇਲੀਆ ਦੇ ਇਸ ਰਿਵਾਇਤੀ ਮੈਡੀਟੇਸ਼ਨ ਅਭਿਆਸ ਰਾਹੀਂ ਧਰਤੀ ਨਾਲ ਜੁੜੀਏ

ਵਾਇਆਪਾ ਵੁਰਕ ਆਸਟ੍ਰੇਲੀਆ ਦੇ ਸਵਦੇਸ਼ੀ ਲੋਕਾਂ ਦਾ ਅਭਿਆਸ ਹੈ। ਇਹ ਤਕਨੀਕ ਕੁਦਰਤ ਰਾਹੀਂ ਆਪਣੇ ਮਨ ਨਾਲ ਜੁੜ੍ਹਨ ਵਿੱਚ ਮਦਦ ਕਰਦੀ ਹੈ। ਵਾਇਆਪਾ ਵੁਰਕ ਦਾ ਮਾਰਾ ਅਤੇ ਗੁਨਾਈਕੁਰਨਈ ਭਾਸ਼ਾ ਵਿੱਚ ਸ਼ਾਬਦਿਕ ਅਰਥ ‘ਧਰਤੀ ਨਾਲ ਜੁੜਨਾ’ ਹੈ। ਇਸ ਮੈਡੀਟੇਸ਼ਨ ਅਭਿਆਸ ਵਿੱਚ ਇੱਕ ਵਿਸ਼ੇਸ਼ ਸਥਾਨ ਦੀ ਕਲਪਨਾ ਕੀਤੀ ਜਾਂਦੀ ਹੈ।