SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

  1. 10 hrs ago

    ਖ਼ਬਰਨਾਮਾ: ਪ੍ਰਧਾਨ ਮੰਤਰੀ ਐਲਬਨੀਜ਼ੀ ਨੇ UNSC ਸੀਟ ਲਈ ਸ਼ੁਰੂ ਕੀਤੀ ਮੁਹਿੰਮ

    ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸੀਟ ਲਈ ਆਸਟ੍ਰੇਲੀਆ ਦੀ ਉਮੀਦਵਾਰੀ ਦੀ ਰਸਮੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਸਦਾ ਥੀਮ ਹੈ: ਅਸੀਂ ਸੁਣਦੇ ਹਾਂ (We listen), ਅਸੀਂ ਭਾਈਵਾਲੀ ਕਰਦੇ ਹਾਂ (We partner), ਅਤੇ ਅਸੀਂ ਸੁਰੱਖਿਆ ਦਿੰਦੇ ਹਾਂ (We protect)। ਇਹ ਉਸ ਸਮੇਂ ਸ਼ੁਰੂ ਹੋਈ ਹੈ ਜਦੋਂ ਸੰਯੁਕਤ ਰਾਸ਼ਟਰ ਦੀ ਇੱਕ ਕਮੇਟੀ ਨੇ ਮਈ ਵਿੱਚ ਆਸਟ੍ਰੇਲੀਆ ਦੀ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਆਦਿਵਾਸੀ ਬੱਚਿਆਂ ਦੀ ਲਗਾਤਾਰ ਵੱਧ ਗਿਣਤੀ ’ਤੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ। ਐਲਬਨੀਜ਼ੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਵਾਪਸ ਆਉਣ ਤੋਂ ਬਾਅਦ ਉਹ ਫਸਟ ਨੇਸ਼ਨਜ਼ ਨੇਤਾਵਾਂ ਨਾਲ ਮੁਲਾਕਾਤ ਕਰਕੇ ਆਦਿਵਾਸੀ ਆਸਟ੍ਰੇਲੀਆਈ ਲੋਕਾਂ ਲਈ ਬਿਹਤਰ ਨਤੀਜੇ ਯਕੀਨੀ ਬਣਾਉਣ ਦੇ ਅਗਲੇ ਕਦਮਾਂ ’ਤੇ ਚਰਚਾ ਕਰਨਗੇ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। #sbsaudiopodcast

  2. 3 days ago

    ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਦੀ ਗੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਸਖ਼ਤੀ, ਅਮਰੀਕਾ ਵਿੱਚ ਵਿਆਜ ਦਰਾਂ ਵਧੀਆਂ ਤੇ ਹ

    ਆਸਟ੍ਰੇਲੀਆ ਸਰਕਾਰ ਨਵੀਂ ਪਰਵਾਸ ਨੀਤੀ ਤਹਿਤ ਦੇਸ਼ ਵਿੱਚ ਮੌਜੂਦ ਲਗਭਗ 77,000 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਕੇ ਦੇਸ਼ ਛੱਡਣ ਲਈ 'ਉਤਸ਼ਾਹਿਤ' ਕਰੇਗੀ। ਆਲੋਚਨਾ ਦੇ ਬਾਵਜੂਦ ਸਰਕਾਰ 100 ਨਵੇਂ ਕੰਪਲਾਇੰਸ ਅਫ਼ਸਰ ਭਰਤੀ ਕਰ ਰਹੀ ਹੈ ਅਤੇ ਇੱਕ ਕੁਆਰੰਟੀਨ ਸਹੂਲਤ ਨੂੰ ਡਿਟੈਂਸ਼ਨ ਸੈਂਟਰ ਵਿੱਚ ਬਦਲਣ ਦੀ ਤਿਆਰੀ 'ਚ ਹੈ। ਦੂਜੇ ਪਾਸੇ, ਅਮਰੀਕੀ ਫੈਡਰਲ ਰਿਜ਼ਰਵ ਨੇ 3 ਸਾਲਾਂ ਵਿੱਚ ਪਹਿਲੀ ਵਾਰ ਵਿਆਜ ਦਰ ਵਿੱਚ ਇੱਕ ਚੌਥਾਈ ਅੰਕ ਦਾ ਵਾਧਾ ਕੀਤਾ ਹੈ, ਜਿਸ ਦਾ ਮੁੱਖ ਕਾਰਨ ਵੱਧਦੀ ਮਹਿੰਗਾਈ ਦੱਸਿਆ ਗਿਆ ਹੈ। ਮਹਿੰਗਾਈ ਦਰ 3.4% ਹੈ, ਜੋ ਈਰਾਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਲਗਭਗ 1% ਵਧੀ ਹੈ। ਇਹਨਾਂ ਖ਼ਬਰਾਂ ਦੀ ਪੂਰੀ ਜਾਣਕਾਰੀ ਅਤੇ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। #sbsaudiopodcast

  3. 3 days ago

    ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ’ਚ ਬਣੇਗਾ ਦੇਸ਼ ਦਾ ਪਹਿਲਾ ਸਿੱਖ ਪ੍ਰਾਇਮਰੀ ਸਕੂਲ

    ਨਿਊਜ਼ੀਲੈਂਡ ਦੇ 'ਪਾਪਾਮੋਆ' ਵਿਖੇ ਦੇਸ਼ ਦਾ ਪਹਿਲਾ ਸਿੱਖ ਪ੍ਰਾਇਮਰੀ ਸਕੂਲ ਸਥਾਪਿਤ ਕਰਨ ਦੀਆਂ ਯੋਜਨਾਵਾਂ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ, ਜਿਸ ਦੀ ਰਜਿਸਟ੍ਰੇਸ਼ਨ ਅਤੇ ਵਿਕਾਸ ਦੀ ਪ੍ਰਕਿਰਿਆ 'ਗੋਬਿੰਦ ਸਰਵਰ' ਟੀਮ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸਤਾਵਿਤ ਸਕੂਲ ਦੀ ਸ਼ੁਰੂਆਤ ਪਹਿਲਾਂ ਇੱਕ ਕਿੰਡਰਗਾਰਟਨ (ਬਾਲਵਾੜੀ) ਨਾਲ ਹੋਵੇਗੀ, ਜਿਸ ਤੋਂ ਬਾਅਦ ਇਸ ਦਾ ਵਿਸਥਾਰ ਪਹਿਲੀ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰਾਇਮਰੀ ਸਕੂਲ ਵਜੋਂ ਕੀਤਾ ਜਾਵੇਗਾ। ਇਸ ਸਕੂਲ ਵਿੱਚ ਨਿਊਜ਼ੀਲੈਂਡ ਦੇ ਅਧਿਕਾਰਿਤ ਪਾਠਕ੍ਰਮ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਪੰਜਾਬੀ ਭਾਸ਼ਾ ਅਤੇ ਗੁਰਮਤਿ ਸਿੱਖਿਆ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਹ ਅਤੇ ਦੁਨੀਆਂ ਦੇ ਹੋਰਨਾਂ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਨਾਲ ਜੁੜੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। #sbsaudiopodcast

  4. 4 days ago

    ਪੁਲਿਸ ਦੀ ਵਰਦੀ ਤੋਂ ਪੌਡਕਾਸਟ ਦੇ ਮਾਈਕ ਤੱਕ: ਅੰਮ੍ਰਿਤਸਰ ਤੋਂ ਪਰਥ ਆਏ ਨੌਜਵਾਨ ਦੀ ਅਨੋਖੀ ਕਹਾਣੀ

    ਮਨਪ੍ਰੀਤ ਸਿੰਘ ਢਿੱਲੋਂ 2014 ਵਿੱਚ ਪੰਜਾਬ ਤੋਂ ਪਰਥ aeronautical engineering ਪੜ੍ਹਨ ਆਏ ਸਨ, ਪਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੇ ਸਫ਼ਰ ਦੀ ਉਡਾਣ ਨੇ ਇੱਕ ਅਨੋਖਾ ਮੋੜ ਲਿਆ। ਆਪਣੇ ਖੇਤਰ ਵਿੱਚ ਕੰਮ ਕਰਨ ਦੀ ਬਜਾਏ 2019 ਵਿੱਚ ਉਨ੍ਹਾਂ ਨੇ ਵੈਸਟਰਨ ਆਸਟ੍ਰੇਲੀਆ ਪੁਲਿਸ ਦੇ Family Violence Investigation Squad ਵਿੱਚ ਡਿਟੈਕਟਿਵ ਬਣਨ ਦਾ ਫੈਸਲਾ ਕੀਤਾ, ਜਿੱਥੇ ਉਹ ਘਰੇਲੂ ਹਿੰਸਾ ਦੇ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ ਕੰਮ ਕਰ ਰਹੇ ਹਨ। 2023 ਵਿੱਚ ਮਨਪ੍ਰੀਤ ਨੇ ਆਪਣੇ ਦੋਸਤ ਹੈਰੀ ਦਿਓਲ ਨਾਲ ‘ਪੰਜਾਬੀ ਪੌਡ’ ਨਾਮੀਂ ਪੌਡਕਾਸਟ ਸ਼ੁਰੂ ਕੀਤਾ, ਜਿੱਥੇ ਸਫ਼ਲ ਕਾਰੋਬਾਰੀ ਆਪਣੇ ਤਜਰਬੇ ਅਤੇ ਸਲਾਹ ਆਸਟ੍ਰੇਲੀਆ ਦੇ ਪੰਜਾਬੀ ਕਾਰੋਬਾਰੀਆਂ ਨਾਲ ਸਾਂਝੇ ਕਰਦੇ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਲੈ ਕੇ ਪੌਡਕਾਸਟਰ ਬਣਨ ਤੱਕ, ਮਨਪ੍ਰੀਤ ਦੇ ਇਸ ਵੱਖਰੇ ਸਫ਼ਰ ਦੀ ਪੂਰੀ ਕਹਾਣੀ ਇਸ ਗੱਲਬਾਤ ਵਿੱਚ ਸੁਣੋ। #sbsaudiopodcast

  5. 4 days ago

    ਖ਼ਬਰਨਾਮਾ: ਆਸਟ੍ਰੇਲੀਆ ’ਚ ਵੀਜ਼ਾ ਨਿਯਮਾਂ ’ਚ ਵੱਡੇ ਬਦਲਾਅ, ਵਿਜ਼ਟਰ ਤੇ ਵਿਦਿਆਰਥੀ ਵੀਜ਼ਿਆਂ 'ਤੇ ਵੀ ਸਖ਼ਤੀ

    ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਟੋਨੀ ਬਰਕ ਨੇ ਅੱਜ ਮੀਡੀਆ ਨੂੰ ਸੰਬੋਧਨ ਕਰਦਿਆਂ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਨੀਤੀ ਵਿੱਚ ਕਈ ਵੱਡੇ ਬਦਲਾਵਾਂ ਦਾ ਐਲਾਨ ਕੀਤਾ ਹੈ। ਇਹਨਾਂ ਤਬਦੀਲੀਆਂ 'ਚ ਨਵੇਂ ਵਿਜ਼ਟਰ ਵੀਜ਼ਿਆਂ ’ਤੇ ‘ਨੋ ਫਰਦਰ ਸਟੇਅ’ ਦੀ ਸ਼ਰਤ ਲਾਗੂ ਕੀਤੀ ਜਾਵੇਗੀ, ਜਿਸ ਨਾਲ ਵੀਜ਼ਾ ਧਾਰਕਾਂ ਲਈ ਆਸਟ੍ਰੇਲੀਆ ਵਿੱਚ ਰਹਿੰਦਿਆਂ ਅਗਲੇ ਵੀਜ਼ੇ ਲਈ ਅਰਜ਼ੀ ਦੇਣ ਦੇ ਰਸਤੇ ਸੀਮਿਤ ਹੋਣਗੇ। ਵਿਦਿਆਰਥੀ ਵੀਜ਼ਿਆਂ ਦੇ ਮਾਮਲੇ ਵਿੱਚ ਸਰਕਾਰ ‘ਵੀਜ਼ਾ ਹੌਪਿੰਗ’ ਨੂੰ ਰੋਕਣ ਲਈ ਨਿਯਮ ਸਖ਼ਤ ਕਰ ਰਹੀ ਹੈ। ਬਰਕ ਮੁਤਾਬਕ, ਵਿਦਿਆਰਥੀ ਆਪਣੀ ਯੋਗਤਾ ਦੇ ਪੱਧਰ ਨੂੰ ਉੱਪਰ ਵੱਲ ਲੈ ਕੇ ਜਾ ਸਕਣਗੇ, ਪਰ ਵੱਖ-ਵੱਖ ਕੋਰਸਾਂ ਅਤੇ ਸੰਸਥਾਵਾਂ ਵਿੱਚਕਾਰ ਵਾਰ-ਵਾਰ ਬਦਲਾਅ ਨਹੀਂ ਕਰ ਸਕਣਗੇ। ਇਸ ਬਾਰੇ ਹੋਰ ਜਾਣਕਾਰੀ ਅਤੇ ਅੱਜ ਦੀਆਂ ਅਹਿਮ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ। #sbsaudiopodcast

  6. 4 days ago

    Australia’s migration overhaul: Crackdown on visa hopping, tighter rules for student families and visitor visas - ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਨੀਤੀ 'ਚ ਵੱਡੇ ਬਦਲਾਅ: ਵਿਦਿਆਰਥ

    Home Affairs Minister Tony Burke has announced major changes to Australia’s migration system, including tighter rules for families of international students, a crackdown on visa hopping and new restrictions on visitor visa stays. The government will also introduce a ballot for second- and third-year backpacker visas, strengthen action against unlawful non-citizens and target rogue migration agents. Net overseas migration is expected to fall to 245,000 in 2026-27 and 225,000 in 2027-28, with skilled workers in key sectors given priority. - ਨੈਸ਼ਨਲ ਪ੍ਰੈੱਸ ਕਲੱਬ ਵਿੱਚ ਸੰਬੋਧਨ ਕਰਦਿਆਂ ਟੋਨੀ ਬਰਕ ਵੱਲੋਂ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਨੀਤੀ ਵਿੱਚ ਕਈ ਵੱਡੇ ਬਦਲਾਵਾਂ ਦਾ ਐਲਾਨ ਕੀਤਾ ਗਿਆ ਹੈ। ਵਿਦਿਆਰਥੀ ਵੀਜ਼ਿਆਂ ਦੇ ਪਰਿਵਾਰਕ ਮੈਂਬਰਾਂ, ਵੀਜ਼ਾ ਹੌਪਿੰਗ ਅਤੇ ਵਿਜ਼ਟਰ ਵੀਜ਼ਿਆਂ ਸਬੰਧੀ ਨਿਯਮ ਸਖ਼ਤ ਕੀਤੇ ਜਾਣਗੇ, ਜਦਕਿ ਸਕਿਲਡ ਮਾਈਗ੍ਰੇਸ਼ਨ ਨਾਲ ਜੁੜੇ ਕੁਝ ਅਹਿਮ ਖੇਤਰਾਂ ਦੇ ਹੁਨਰਮੰਦ ਕਾਮਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਸਰਕਾਰ ਦਾ ਟੀਚਾ ਆਉਣ ਵਾਲੇ ਸਾਲਾਂ ਵਿੱਚ ਵਿਦੇਸ਼ੀ ਪ੍ਰਵਾਸ (Net Overseas Migration) ਨੂੰ ਘਟਾ ਕੇ 2,25,000 ਤੱਕ ਲਿਆਉਣਾ ਹੈ। ਇਨ੍ਹਾਂ ਬਦਲਾਵਾਂ ਦਾ ਕੀ ਮਤਲਬ ਹੈ ਅਤੇ ਕਿਹੜੇ ਵੀਜ਼ਾ ਧਾਰਕ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ? ਜਾਨਣ ਲਈ SBS Punjabi ਦੀ ਇਹ ਸਪੈਸ਼ਲ ਰਿਪੋਰਟ ਸੁਣੋ। #sbsaudiopodcast - #sbsaudiopodcast

Ratings & Reviews

4.1
out of 5
16 Ratings

About

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

More From SBS Audio