Radio Haanji Podcast

Radio Haanji

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

  1. HACE 17 H

    ਆਸਟ੍ਰੇਲੀਆ ਵਿੱਚ 'ਪ੍ਰਾਈਵੇਟ ਟਿਊਟਰਿੰਗ' ਦਾ ਵਧਦਾ ਰੁਝਾਨ: ਜ਼ਰੂਰਤ ਜਾਂ ਚਿੰਤਾ ਦਾ ਵਿਸ਼ਾ? - The Talk Show

    ਆਸਟ੍ਰੇਲੀਆ ਵਿੱਚ ਨਿੱਜੀ ਟਿਊਸ਼ਨ ਜਾਂ 'ਪ੍ਰਾਈਵੇਟ ਟਿਊਟਰੀਂਗ' ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਬਹੁਤ ਸਾਰੇ ਮਾਪੇ ਹੁਣ ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚ ਵਾਧੂ ਸਹਾਇਤਾ ਲਈ ਟਿਊਸ਼ਨ ਸੇਵਾਵਾਂ ਉੱਤੇ ਨਿਰਭਰ ਕਰ ਰਹੇ ਹਨ। ਆਓ ਜਾਣੀਏ ਕਿ ਇਹ ਉਦਯੋਗ ਕਿੰਨਾ ਵੱਡਾ ਹੈ ਅਤੇ ਸਾਡੇ ਭਾਈਚਾਰੇ ਵਿੱਚ ਇਸਦਾ ਕੀ ਰੁਝਾਨ ਹੈ। ਆਸਟ੍ਰੇਲੀਆ ਦੀ ਤੇਜ਼ੀ ਨਾਲ ਵਧ ਰਹੀ ਟਿਊਸ਼ਨ ਇੰਡਸਟਰੀ ਦੀ ਕੀਮਤ ਹੁਣ 1.3 ਬਿਲੀਅਨ ਡਾਲਰ ਤੋਂ ਵੀ ਵੱਧ ਹੈ। ਅੰਕੜਿਆਂ ਮੁਤਾਬਕ, ਹਰ ਚਾਰ ਵਿੱਚੋਂ ਇੱਕ ਪਰਿਵਾਰ ਆਪਣੇ ਬੱਚਿਆਂ ਲਈ ਟਿਊਸ਼ਨ ਲੈਂਦਾ ਹੈ — ਖਾਸਕਰ ਸਿਡਨੀ ਤੇ ਮੈਲਬੋਰਨ ਵਰਗੇ ਸ਼ਹਿਰਾਂ ਵਿੱਚ ਇਹ ਰੁਝਾਨ ਕਾਫੀ ਵੱਧ ਹੈ।  ਪਰ ਸਵਾਲ ਇਹ ਹੈ — ਕੀ ਇਹ ਚੰਗੀ ਗੱਲ ਹੈ ਜਾਂ ਚਿੰਤਾ ਦਾ ਵਿਸ਼ਾ? ਤੇ ਇੱਕ ਸਵਾਲ ਇਹ ਵੀ ਹੈ ਕਿ ਕੀ ਮਾਪਿਆਂ ਨੂੰ ਬੱਚਿਆਂ ‘ਤੇ ਟਿਊਸ਼ਨ ਲਈ ਦਬਾਅ ਬਣਾਉਣਾ ਚਾਹੀਦਾ ਹੈ? ਕੀ ਬੱਚੇ ਸੱਚਮੁੱਚ ਵੱਧ ਗਿਆਨ ਹਾਸਿਲ ਕਰਨ ਲਈ ਪੜ੍ਹ ਰਹੇ ਹਨ ਜਾਂ ਸਿਰਫ਼ ਚੰਗੇ ਨੰਬਰਾਂ ਲਈ ਦੌੜ ਹੈ? ਹਾਂਜੀ ਮੈਲਬੌਰਨ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ ਇਹੋ ਜਿਹੇ ਹੋਰ ਕਈ ਸਵਾਲਾਂ 'ਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ.....

    1 h y 49 min
  2. HACE 1 DÍA

    08 Oct, Laughter Therapy - Ranjodh Singh - Radio Haanji

    ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

    40 min
  3. HACE 2 DÍAS

    ਕਹਾਣੀ ਅਸਫ਼ਲਤਾ ਸਫ਼ਲਤਾ ਦੀ ਪਹਿਲੀ ਪੌੜੀ - Ranjodh Singh - Radio Haanji

    ਅਕਸਰ ਅਸੀਂ ਕਾਮਯਾਬ ਹੋਣ ਲਈ ਕਾਮਯਾਬੀ ਦੀਆਂ ਕਹਾਣੀ ਜਾਂ ਕਿੱਸੇ ਸੁਣਦੇ ਹਾਂ, ਕਿ ਕਿਸੇ ਨੇ ਕਿੰਨੀ ਮਿਹਨਤ ਕੀਤੀ, ਕੀ ਕੁੱਝ ਕੁਰਬਾਨ ਕੀਤਾ, ਕਿਵੇਂ ਦਿਨ ਰਾਤ ਇੱਕ ਕਰਕੇ ਆਪਣਾ ਮੁਕਾਮ ਹਾਸਿਲ ਕੀਤਾ, ਪਰ ਅੱਜ ਦੀ ਕਹਾਣੀ ਥੋੜੀ ਵੱਖਰੀ ਹੈ, ਅੱਜ ਦੀ ਕਹਾਣੀ ਵਿੱਚ ਜਿੱਤਾਂ ਦਾ ਨਹੀਂ ਹਾਰਾਂ ਦਾ ਜ਼ਿਕਰ ਹੈ ਕਿ ਕਿਵੇਂ ਇੱਕ ਇਨਸਾਨ ਆਪਣੇ ਮਕਸਦ ਨੂੰ ਪਾਉਣ ਲਈ 2-4 ਵਾਰੀ ਨਹੀਂ, 10-20 ਵਾਰੀ ਵੀ ਨਹੀਂ, ਹਜ਼ਾਰ ਵਾਰੀ ਤੋਂ ਵੀ ਵੱਧ ਹਾਰਿਆ ਪਰ ਉਸਨੇ ਹਿੰਮਤ ਨਹੀਂ ਛੱਡੀ ਅਤੇ ਆਪਣੇ ਆਪ ਨੂੰ ਇਹ ਅਹਿਸਾਸ ਕਰਾਇਆ ਕਿ ਹਰ ਹਾਰ ਉਸਨੂੰ ਜਿੱਤ ਦੇ ਕਰੀਬ ਲੈ ਕੇ ਜਾ ਰਹੀ ਹੈ, ਉਸਨੇ ਆਪਣੀ ਹਾਰ ਨੂੰ ਜਿੱਤ ਹੀ ਸਮਝਿਆ ਅਤੇ ਆਪਣੇ ਨਿਸ਼ਾਨੇ ਲਈ ਜੂਝਦਾ ਰਿਹਾ, ਸਾਡੀ ਜ਼ਿੰਦਗੀ ਵਿੱਚ ਵੀ ਬਹੁਤ ਵਾਰੀ ਇੰਝ ਹੁੰਦਾ ਹੈ ਕਿ ਅਸੀਂ ਜੋ ਹਾਸਿਲ ਕਰਨਾ ਚਾਹੁੰਦੇ ਹਾਂ ਉਹ ਹਾਸਿਲ ਨਹੀਂ ਹੁੰਦਾ ਅਤੇ ਹਾਰ ਮੰਨ ਲੈਂਦੇ ਹਾਂ, ਕਿਸਮਤ ਨੂੰ ਕੋਸਦੇ ਹਾਂ ਜਾਂ ਰੱਬ ਨੂੰ ਮਿਹਣੇ ਦੇਂਦੇ ਹਾਂ ਪਰ ਅਸਲ ਵਿੱਚ ਸਾਡਾ ਸੰਘਰਸ਼ ਸਾਨੂੰ ਸਾਡੀ ਮੰਜ਼ਿਲ ਦੇ ਨਜ਼ਦੀਕ ਲੈ ਕੇ ਜਾ ਰਿਹਾ ਹੁੰਦਾ ਹੈ, ਆਸ ਕਰਦੇ ਹਾਂ ਅੱਜ ਦੀ ਕਹਾਣੀ ਸਾਨੂੰ ਇੱਕ ਵੱਖਰੇ ਨਜ਼ਰੀਏ ਨਾਲ ਸੋਚਣ ਦੀ ਸ਼ਕਤੀ ਦੇਵੇਗੀ

    16 min

Acerca de

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

También te podría interesar