SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

  1. -5 h

    Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

    This SBS Punjabi radio program brings you all the updates related to the Punjabi community living in Australia and across the world. From small businesses in Victoria struggling to stay afloat during the cost-of-living crisis to the latest laws related to photography in Australia, listen to the latest happenings in this program. Do not miss the updates from the FIFA World Cup in your mother tongue, Punjabi. Click on the audio button to enjoy all this and fun banter in Punjabi. - ਐਸ ਬੀ ਐਸ ਪੰਜਾਬੀ ਰੇਡੀਓ ਦਾ ਪ੍ਰੋਗਰਾਮ ਤੁਹਾਡੇ ਲਈ ਆਸਟ੍ਰੇਲੀਆ ਅਤੇ ਦੁਨੀਆ ਭਰ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਢੇਰ ਸਾਰੀਆਂ ਅਪਡੇਟਸ ਲੈ ਕੇ ਆਉਂਦਾ ਹੈ। ਆਸਟ੍ਰੇਲੀਆ ਭਰ ਵਿੱਚ ਰਹਿਣ-ਸਹਿਣ ਦੇ ਸੰਕਟ ਦੌਰਾਨ ਛੋਟੇ ਕਾਰੋਬਾਰਾਂ ਸਾਹਮਣੇ ਆਉਂਦੀਆਂ ਪਰੇਸ਼ਾਨੀਆਂ ਤੋਂ ਲੈ ਕੇ ਆਸਟ੍ਰੇਲੀਆ ਵਿੱਚ ਫੋਟੋਗ੍ਰਾਫੀ ਨਾਲ ਸਬੰਧਤ ਨਵੀਨਤਮ ਕਾਨੂੰਨਾਂ ਤੱਕ, ਸਾਡੇ ਆਲੇ ਦੁਆਲੇ ਵਾਪਰ ਰਹੀਆਂ ਤਾਜ਼ਾ ਘਟਨਾਵਾਂ ਬਾਰੇ ਵੇਰਵੇ ਸੁਣੋ। ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਫੀਫਾ ਵਿਸ਼ਵ ਕੱਪ ਦੇ ਅਪਡੇਟਸ ਵੀ ਸੁਣਨਾ ਨਾ ਭੁਲਣਾ। ਇਹ ਅਤੇ ਹੋਰ ਬਹੁਤ ਸਾਰੀਆਂ ਮਜ਼ੇਦਾਰ ਗੱਲਾਂਬਾਤਾਂ ਸੁਣਨ ਲਈ ਆਡੀਓ ਬਟਨ 'ਤੇ ਕਲਿੱਕ ਕਰੋ।

  2. -8 h

    'It's worst than COVID': Victoria's small businesses struggle with rising costs and high interest rates - ‘ਕੋਵਿਡ ਤੋਂ ਵੀ ਮੁਸ਼ਕਲ ਸਮਾਂ’: ਮਹਿੰਗਾਈ ਅਤੇ ਵੱਧਦੀਆਂ ਵਿਆਜ ਦਰ

    "Our situation is worse than COVID," says hotelier Jatinder Bir Singh, who says rising living costs, repeated interest rate hikes and higher fuel prices have taken a heavy toll on his business. He is among many small business owners across Australia reporting ongoing financial pressure. Australian Bureau of Statistics data shows around one in seven businesses needs assistance as operating costs continue to rise. Business owners say government support has largely focused on consumers and workers, with less attention paid to small-scale business owners. SBS Punjabi speaks with community members about the challenges facing their small businesses and the support they say their sector needs. - ਵੱਧਦੀਆਂ ਵਿਆਜ ਦਰਾਂ, ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਕਾਰਨ ਛੋਟੇ ਕਾਰੋਬਾਰ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹਨ। ਕਈ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਕੋਵਿਡ ਦੇ ਸਮੇਂ ਨਾਲੋਂ ਵੀ ਵੱਧ ਚੁਣੌਤੀਪੂਰਨ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਭਾਈਚਾਰੇ ਦੇ ਕਾਰੋਬਾਰੀਆਂ ਨੇ ਕਿਹਾ ਕਿ ਸਰਕਾਰੀ ਸਹਾਇਤਾ ਯੋਜਨਾਵਾਂ ਵਿੱਚ ਜ਼ਿਆਦਾ ਧਿਆਨ ਕਰਮਚਾਰੀਆਂ 'ਤੇ ਹੈ, ਪਰ ਛੋਟੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਬਾਰੇ ਵੀ ਸੋਚਣ ਦੀ ਲੋੜ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ABS) ਦੇ ਤਾਜ਼ਾ ਅੰਕੜਿਆਂ ਮੁਤਾਬਕ ਛੋਟੇ ਕਾਰੋਬਾਰਾਂ ਦੇ ਖਰਚਿਆਂ ਵਿੱਚ 14 ਫੀਸਦ ਅਤੇ ਕਰਮਚਾਰੀਆਂ ਨਾਲ ਸਬੰਧਤ ਖਰਚਿਆਂ ਵਿੱਚ 9 ਫੀਸਦ ਦਾ ਵਾਧਾ ਹੋਇਆ ਹੈ। ਇਸ ਪੌਡਕਾਸਟ ਵਿੱਚ ਸੁਣੋ ਭਾਈਚਾਰੇ ਦੇ ਛੋਟੇ ਕਾਰੋਬਾਰੀਆਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗੱਲਬਾਤ।

  3. -2 j

    ਖ਼ਬਰਨਾਮਾ: ਲਾਓਸ 'ਚ ਆਸਟ੍ਰੇਲੀਆਈ ਨੌਜਵਾਨਾਂ ਦੀ ਮੌਤ ਮਾਮਲੇ 'ਚ ਗੰਭੀਰ ਦੋਸ਼ ਨਹੀਂ ਲੱਗਣਗੇ, ਪੈਨੀ ਵੋਂਗ ਨੇ ਜਤਾਈ ਚਿੰਤ

    ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਹੈ ਕਿ ਲਾਓਸ ਵਿੱਚ ਮੈਥਾਨੌਲ ਜ਼ਹਿਰ ਕਾਰਨ ਮਰਨ ਵਾਲੀਆਂ ਦੋ ਆਸਟ੍ਰੇਲੀਆਈ ਨੌਜਵਾਨਾਂ ਦੇ ਮਾਮਲੇ ਵਿੱਚ ਸਭ ਤੋਂ ਗੰਭੀਰ ਦੋਸ਼ ਨਾ ਲਗਾਉਣ ਦੇ ਫ਼ੈਸਲੇ 'ਤੇ ਆਸਟ੍ਰੇਲੀਆਈ ਸਰਕਾਰ ਲਾਓਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ। ਇਸ ਦੌਰਾਨ ਅਮਰੀਕਾ ਵਿੱਚ ਚੋਣ ਸੁਰੱਖਿਆ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਦਾਅਵੇ, ਵਿਕਟੋਰੀਆ ਵਿੱਚ ਨਿਰਮਾਣ ਖੇਤਰ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਧੇਰੇ ਪੁਲਿਸ ਅਧਿਕਾਰਾਂ ਦੀ ਮੰਗ, ਨਿਵੇਸ਼ ਘੁਟਾਲਿਆਂ ਬਾਰੇ ASIC ਦੀ ਚੇਤਾਵਨੀ, ਨਾਰਦਰਨ ਟੈਰੀਟਰੀ ਵਿੱਚ ਪਹਿਲੇ ਕਮਿਊਨਿਟੀ ਚਾਈਲਡ ਐਂਡ ਫੈਮਿਲੀ ਸੈਂਟਰ ਦਾ ਉਦਘਾਟਨ ਅਤੇ ਆਸਟ੍ਰੇਲੀਆ ਵਿੱਚ ਸਿਗਰਟਨੋਸ਼ੀ ਦੀ ਘਟਦੀ ਦਰ ਵੀ ਅੱਜ ਦੀਆਂ ਮੁੱਖ ਖ਼ਬਰਾਂ ਹਨ।

À propos

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Plus de contenus par SBS Audio