SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

  1. 18h ago

    ਵੂਲਗੂਲਗਾ ਦਾ 'ਕਰੀ-ਫੈਸਟ': NSW ਦਾ ਤੱਟਵਰਤੀ ਸ਼ਹਿਰ ਜੋ ਹਰ ਸਾਲ ਭਾਰਤੀ ਭੋਜਨ ਦਾ ਜਸ਼ਨ ਮਨਾਉਂਦਾ ਹੈ

    ਸਿਡਨੀ ਤੋਂ ਲਗਭਗ 550 ਕਿਲੋਮੀਟਰ ਉੱਤਰ ਵੱਲ, ਛੋਟਾ ਜਿਹਾ ਤੱਟਵਰਤੀ ਸ਼ਹਿਰ ਵੂਲਗੂਲਗਾ (Woolgoolga) ਆਸਟ੍ਰੇਲੀਆ ਵਿੱਚ ਭਾਰਤੀਆਂ ਦੇ ਪਰਵਾਸ ਦੇ ਸ਼ੁਰੂਆਤੀ ਪੜਾਵਾਂ ਵਿੱਚੋਂ ਇੱਕ ਹੈ। 1950 ਦੇ ਦਹਾਕੇ ਤੋਂ, ਪੀੜ੍ਹੀ ਦਰ ਪੀੜ੍ਹੀ, ਇਥੋਂ ਦਾ ਪੰਜਾਬੀ ਭਾਈਚਾਰਾ ਕੇਲਿਆਂ ਅਤੇ ਬਲੂਬੇਰੀ ਦੀ ਕਾਸ਼ਤ ਤੇ ਉਤਪਾਦਨ ਵਿੱਚ ਵੱਡੇ ਪੱਧਰ ‘ਤੇ ਜੁੜਿਆ ਹੋਇਆ ਹੈ। ਵੂਲਗੂਲਗਾ ਦਾ 'ਕਰੀ-ਫੈਸਟ' (Curryfest) ਭਾਰਤੀ ਸਭਿਆਚਾਰ, ਖਾਣ-ਪੀਣ ਅਤੇ ਆਸਟ੍ਰੇਲੀਆ ਵਿੱਚ ਭਾਰਤੀਆਂ ਦੇ ਯੋਗਦਾਨ ਨੂੰ ਮਨਾਉਂਦਾ ਹੈ। ਜਿੱਥੇ ਵੱਖ-ਵੱਖ ਪਿਛੋਕੜ ਦੇ ਲੋਕ ਮਿਲ ਕੇ ਭਾਰਤੀ ਖਾਣੇ, ਸੰਗੀਤ ਅਤੇ ਸਭਿਆਚਾਰਾਂ ਦਾ ਅਨੰਦ ਮਾਣਦੇ ਹਨ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ, ਤੁਸੀਂ ਵੀ ਸਾਡੇ ਨਾਲ ਚੱਲੋ ਇਸ ਰੰਗੀਲੇ ਮੇਲੇ ਦੀ ਸੈਰ ਕਰਨ। #sbsaudiopodcast

  2. 19h ago

    ਖ਼ਬਰਨਾਮਾ: ਰਹਿਣ-ਸਹਿਣ ਦੇ ਖਰਚਿਆਂ ਤੋਂ ਹੋਰ ਰਾਹਤ ਦੇਵੇਗੀ ਸਰਕਾਰ:ਐਲਬਨੀਜ਼ੀ

    ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਸਾਲ ਦੇ ਅਖੀਰ ਵਿੱਚ ਆਉਣ ਵਾਲੇ ਮਿਡ-ਈਅਰ ‘ਇਕਨਾਮਿਕ ਐਂਡ ਫਿਸਕਲ ਆਊਟਲੁੱਕ’ ਵਿੱਚ ਲੋਕਾਂ ਨੂੰ ਰਹਿਣ-ਸਹਿਣ ਦੇ ਖਰਚਿਆਂ ਤੋਂ ਹੋਰ ਰਾਹਤ ਦੇਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਮੰਨਿਆ ਕਿ ਪਿਛਲੇ ਦਿਨੀਂ ਵਿਆਜ ਦਰਾਂ ਵਿੱਚ ਹੋਏ ਵਾਧੇ ਦਾ ਮੌਰਗੇਜ ਵਾਲੇ ਲੋਕਾਂ ’ਤੇ ਅਸਰ ਪਵੇਗਾ। ਹਾਲਾਂਕਿ ਉਨ੍ਹਾਂ ਸਰਕਾਰ ਦੇ ਕਾਰਜਪ੍ਰਣਾਲੀ ਦਾ ਬਚਾਅ ਕਰਦਿਆਂ ਕਿਹਾ ਕਿ ਸਰਕਾਰ ਨੇ ਮਹਿੰਗਾਈ ਨੂੰ ਵਧਾਏ ਬਿਨਾਂ ਲੋਕਾਂ ਨੂੰ ਰਾਹਤ ਦੇਣ ਲਈ ਕਈ ਕਦਮ ਚੁੱਕੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਭਵਿੱਖ ਵਿੱਚ ਚੁੱਕੇ ਜਾਣ ਵਾਲੇ ਹੋਰ ਕਦਮਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਆਸਟ੍ਰੇਲੀਅਨਾਂ ਨੂੰ ਫਿਲਹਾਲ ਇੰਤਜ਼ਾਰ ਕਰਨਾ ਪਵੇਗਾ। ਹੋਰ ਵੇਰਵੇ ਲਈ ਸੁਣੋ ਇਹ ਖ਼ਬਰਾਨਾਮਾ #sbsaudiopodcast

  3. 21h ago

    ਖਪਤਕਾਰਾਂ ਨੂੰ ਵੱਡੀ ਰਾਹਤ, ਛੋਟੇ ਵਪਾਰੀ ਚਿੰਤਾ 'ਚ; 1 ਅਕਤੂਬਰ ਤੋਂ ਖ਼ਤਮ ਹੋ ਰਿਹਾ ਹੈ ਕਾਰਡ ਸਰਚਾਰਜ

    RBA ਯਾਨੀ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਖਪਕਤਾਰ ਹਰ ਸਾਲ ਕਾਰਡ ਸਰਚਾਰਜ ਦੇ ਰੂਪ ਵਿੱਚ $1.6 ਬਿਲੀਅਨ ਡਾਲਰ ਦਾ ਭੁਗਤਾਨ ਕਰਦੇ ਹਨ। ਪਰ ਹੁਣ ਇਹ ਬਦਲਣ ਵਾਲਾ ਹੈ। 1 ਅਕਤੂਬਰ ਤੋਂ, ਹਰ ਵਾਰ ਜਦੋਂ ਖਰੀਦਦਾਰ ਆਪਣਾ ਕਾਰਡ ਟੈਪ ਕਰਨਗੇ, ਜਾਂ ਆਨਲਾਈਨ ਲੈਣ-ਦੇਣ ਲਈ ਕਾਰਡ ਦੀ ਵਰਤੋਂ ਕਰਨਗੇ, ਤਾਂ ਕੋਈ ਵੀ ਕਾਰਡ ਸਰਚਾਰਜ ਨਹੀਂ ਲੱਗੇਗਾ, ਇਸ ਦਾ ਮਤਲਬ ਹੈ ਕਿ ਦੁਕਾਨ ਜਾਂ ਕਾਰੋਬਾਰ ਵੱਲੋਂ ਦੱਸੀ ਕੀਮਤ ਹੀ ਚੈੱਕਆਊਟ ’ਤੇ ਅਦਾ ਕੀਤੀ ਜਾਣ ਵਾਲੀ ਕੀਮਤ ਹੋਣੀ ਚਾਹੀਦੀ ਹੈ। ਕਾਰਡ ਸਰਚਾਰਜ ਦੇ ਹਟਣ ਨਾਲ ਕਾਰੋਬਾਰਾਂ, ਖਾਸ ਕਰਕੇ ਛੋਟੇ ਵਪਾਰੀਆਂ ਸਾਹਮਣੇ ਇੱਕ ਮੁਸ਼ਕਲ ਖੜ੍ਹੀ ਹੋ ਗਈ ਹੈ ਕਿ ਉਹ ਜਾਂ ਤਾਂ ਇਸ ਲੈਣ-ਦੇਣ ਦੀ ਲਾਗਤ ਨੂੰ ਖੁਦ ਬਰਦਾਸ਼ਤ ਕਰਨ ਜਾਂ ਫਿਰ ਇਸਦਾ ਬੋਝ ਯਾਨੀ ਕੀਮਤਾਂ ਵਧਾ ਕੇ ਗਾਹਕਾਂ 'ਤੇ ਪਾਉਣ। ਵਧੇਰੇ ਜਾਣਕਾਰੀ ਲਈ ਸੁਣੋ ਇਹ ਰਿਪੋਰਟ। #sbsaudiopodcast

  4. 1d ago

    ਖ਼ਬਰਨਾਮਾ: RBA ਨੇ ਕੈਸ਼ ਰੇਟ ਵਧਾ ਕੇ 4.6% ਕੀਤੀ, ਵਿਆਜ ਦਰਾਂ 15 ਸਾਲਾਂ ਦੇ ਉੱਚੇ ਪੱਧਰ 'ਤੇ

    ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਅੱਜ ਆਪਣੀ ਮੀਟਿੰਗ ਵਿੱਚ ਕੈਸ਼ ਰੇਟ ਨੂੰ 0.25% ਯਾਨੀ 25 ਬੇਸਿਸ ਪੁਆਇੰਟ ਵਧਾ ਕੇ 4.60% ਕਰ ਦਿੱਤਾ ਹੈ, ਜੋ ਕਿ ਪਿਛਲੇ 15 ਸਾਲਾਂ ਦਾ ਸਭ ਤੋਂ ਉੱਚਾ ਪੱਧਰ ਹੈ। ਬੈਂਕ ਮੁਤਾਬਕ ਦੇਸ਼ ਵਿੱਚ ਮਹਿੰਗਾਈ ਲਗਾਤਾਰ ਉੱਚੀ ਬਣੀ ਹੋਈ ਹੈ ਅਤੇ ਅਗਸਤ ਮਹੀਨੇ ਵਿੱਚ ਜਤਾਏ ਗਏ ਜੋਖਮ ਹੁਣ ਸੱਚ ਸਾਬਤ ਹੋ ਰਹੇ ਹਨ। ਮਿਡਲ ਈਸਟ ਵਿੱਚ ਵੱਧਦੇ ਟਕਰਾਅ ਕਾਰਨ ਵਿਸ਼ਵ ਪੱਧਰ 'ਤੇ ਊਰਜਾ ਅਤੇ ਤੇਲ ਦੀਆਂ ਕੀਮਤਾਂ ਉਮੀਦ ਨਾਲੋਂ ਕਿਤੇ ਜ਼ਿਆਦਾ ਵੱਧ ਗਈਆਂ ਹਨ। ਇਸ ਦੇ ਨਾਲ ਹੀ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵੱਧਦੀ ਮੰਗ ਕਾਰਨ ਤਕਨਾਲੋਜੀ ਨਾਲ ਜੁੜੀਆਂ ਵਸਤੂਆਂ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਵੱਧ ਰਹੀਆਂ ਹਨ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ। #sbsaudiopodcast

  5. 1d ago

    ਪੰਜਾਬੀ ਡਾਇਰੀ: ਸਿਰਫ਼ ਚਾਰ ਦਿਨਾਂ 'ਚ ਹੀ ਸਾਬਕਾ ED ਅਧਿਕਾਰੀ ਨੇ 'ਵਾਰਿਸ ਪੰਜਾਬ ਦੇ' ਨੂੰ ਕਿਹਾ ਅਲਵਿਦਾ

    ਅਕਾਲੀ ਦਲ ਵਾਰਿਸ ਪੰਜਾਬ ਦੇ (AD-WPD) ਵਿੱਚ ਸ਼ਾਮਲ ਹੋਣ ਤੋਂ ਸਿਰਫ਼ ਚਾਰ ਦਿਨ ਬਾਅਦ, ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਨਿਰੰਜਨ ਸਿੰਘ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਨ੍ਹਾਂ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ, ਵਿਆਪਕ ਭ੍ਰਿਸ਼ਟਾਚਾਰ, ਗੈਂਗਸਟਰਾਂ, ਫਿਰੌਤੀ ਅਤੇ ਨਸ਼ਾ ਤਸਕਰੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਰਗੇ ਮੁੱਦਿਆਂ ’ਤੇ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਸੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਕੁੱਝ ਮੁੱਦਿਆਂ ’ਤੇ ਪਾਰਟੀ ਨਾਲ ਉਨ੍ਹਾਂ ਦੇ ਮਤਭੇਦ ਹਨ, ਜਿਨ੍ਹਾਂ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸ ਖ਼ਬਰ ਦਾ ਵਿਸਥਾਰ ਅਤੇ ਪੰਜਾਬ ਦੀਆਂ ਹੋਰ ਮੁੱਖ ਖ਼ਬਰਾਂ ਲਈ, ਸੁਣੋ ਇਹ ਪੌਡਕਾਸਟ। #sbsaudiopodcast

Ratings & Reviews

4.6
out of 5
10 Ratings

About

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

More From SBS Audio